ਗੈਰ ਕਾਨੂੰਨੀ ਲਾਟਰੀ ਦਾ ਧੰਦਾ ਕਰਨ ਵਾਲੇ ਤਿੰਨ ਕਾਬੂ
ਸਰਕਾਰੀ ਲਾਟਰੀ ਦਾ ਝਾਂਸ ਦੇ ਕੇ ਗੈਰ ਕਾਨੂੰਨੀ ਲਾਟਰੀ ਦਾ ਧੰਦਾ ਕਰਨ ਵਾਲੇ ਤਿੰਨ ਵਿਅਕਤੀ ਕਾਬੂ
Publish Date: Thu, 18 Dec 2025 08:20 PM (IST)
Updated Date: Thu, 18 Dec 2025 08:21 PM (IST)

-ਪੁਲਿਸ ਨੇ ਨਕਦੀ ਸਮੇਤ ਲੈਪਟਾਪ ਤੇ ਹੋਰ ਸਮੱਗਰੀ ਕੀਤੀ ਬਰਾਮਦ -ਪਰਚੀਆਂ ਲਿਖ ਕੇ ਲਾਏ ਹੋਇਆਂ ਤੋਂ ਵੱਧ ਪੈਸਿਆਂ ਦੇ ਰਹੇ ਸਨ ਲਾਲਚ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਥਾਣਾ ਇਕ ਦੀ ਪੁਲਿਸ ਨੇ ਸਰਕਾਰੀ ਲਾਟਰੀ ਦਾ ਝਾਂਸਾ ਦੇ ਕੇ ਗੈਰ ਕਾਨੂੰਨੀ ਲਾਟਰੀ ਦਾ ਧੰਦਾ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਹੈ। ਥਾਣਾ ਮੁਖੀ ਐੱਸਆਈ ਰਕੇਸ਼ ਕੁਮਾਰ ਨੇ ਦੱਸਿਆ ਕਿ ਮਕਸੂਦਾਂ ਚੌਕ ’ਚ ਥਾਣੇ ਦੇ ਬਿਲਕੁਲ ਸਾਹਮਣੇ ਸਥਿਤ ਬਾਜ਼ਾਰ ’ਚ ਬੇਖੌਫ ਹੋ ਕੇ ਨਾਜਾਇਜ਼ ਲਾਟਰੀ ਦਾ ਧੰਦਾ ਕਰਦੇ ਵਿਅਕਤੀਆਂ ਸਬੰਧੀ ਮੁਖਬਰ ਵੱਲੋਂ ਜਾਣਕਾਰੀ ਦੇ ਆਧਾਰ ’ਤੇ ਥਾਣੇਦਾਰ ਸ਼ਾਮ ਜੀ ਲਾਲ ਸਮੇਤ ਪੁਲਿਸ ਫੋਰਸ ਵੱਲੋਂ ਤੁਰੰਤ ਛਾਪੇਮਾਰੀ ਕੀਤੀ। ਉਥੇ ਦਫਤਰ ਖੋਲ੍ਹ ਕੇ ਆਪਣੇ-ਆਪ ਨੂੰ ਸਰਕਾਰੀ ਲਾਟਰੀ ਦੇ ਏਜੰਟ ਕਹਿ ਕੇ ਆਮ ਭੋਲੇ-ਭਾਲੇ ਲੋਕਾ ਨੂੰ ਇਹ ਕਹਿ ਕੇ ਪੈਸੇ ਲਗਵਾ ਰਹੇ ਸੀ ਕਿ ਇਹ ਸਰਕਾਰੀ ਲਾਟਰੀ ਹੈ ਤੇ ਪਰਚੀ ਲਿਖ ਕੇ ਦੇ ਰਹੇ ਸੀ ਤੇ ਲਾਏ ਹੋਏ ਪੈਸਿਆਂ ਤੋਂ ਵੱਧ ਪੈਸੇ ਦੇਣ ਦਾ ਲਾਲਚ ਦੇ ਰਹੇ ਸਨ। ਨਾਜਾਇਜ਼ ਲਾਟਰੀ ਦਾ ਧੰਦਾ ਕਰਦੇ ਮਨੀਸ਼ ਸਰਵਾਸਤਵ ਵਾਸੀ ਮਕਾਨ ਨੰਬਰ 88, ਨਿਊ ਗੌਤਮ ਨਗਰ ਬਸਤੀ ਬਾਵਾ ਖੇਲ, ਜਲੰਧਰ, ਸੈਟੀ ਵਾਸੀ ਮਕਾਨ ਨੰਬਰ 181, ਬਾਬਾ ਬੰਦਾ ਬਹਾਦਰ ਸਿੰਘ ਬਹਾਦਰ ਨਗਰ, ਜਲੰਧਰ ਤੇ ਤਿਲਕ ਰਾਜ ਵਾਸੀ ਗਲੀ ਨੰਬਰ 06 ਕਬੀਰ ਨਗਰ, ਜਲੰਧਰ ਨੂੰ ਇਸ ਕੰਮ ਲਈ ਦੀ ਵਰਤੋਂ ਕਰਦੇ ਲੈਪਟਾਪ, 55 ਹਜ਼ਾਰ ਰੁਪਏ ਦੀ ਨਕਦੀ ਤੇ ਹੋਰ ਸਮੱਗਰੀ ਸਮੇਤ ਕਾਬੂ ਕਰ ਲਿਆ ਗਿਆ। ਕਾਬੂ ਕੀਤੇ ਗਏ ਵਿਅਕਤੀਆਂ ਵਿਰੁੱਧ ਜੁਰਮ 7(3) ਲਾਟਰੀ ਰੈਗੂਲੇਸ਼ਨ ਐਕਟ 1998 ਤੇ 297(1) ਬੀਐੱਨਐੱਸ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰਨ ਉਪਰੰਤ ਜੱਜ ਵੱਲੋਂ ਜੁਡੀਸ਼ੀਅਲ ਹਿਰਾਸਤ ’ਚ ਭੇਜ ਦਿੱਤਾ ਗਿਆ। ਬਰਾਮਦ ਕੀਤੇ ਗਏ ਲੈਪਟਾਪ ਦੀ ਲੈਬ ’ਚੋਂ ਜਾਂਚ ਕਰਵਾਈ ਜਾਵੇਗੀ।