ਪਾਬੰਦੀਸ਼ੁਦਾ ਗੋਲੀਆਂ ਨਾਲ ਔਰਤ ਸਣੇ ਤਿੰਨ ਕਾਬੂ
ਪਾਬੰਦੀਸ਼ੁਦਾ ਗੋਲੀਆਂ ਨਾਲ ਔਰਤ ਸਣੇ ਤਿੰਨ ਕਾਬੂ
Publish Date: Sat, 06 Dec 2025 08:25 PM (IST)
Updated Date: Sat, 06 Dec 2025 08:27 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸਥਾਨਕ ਪੁਲਿਸ ਨੇ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕਰਕੇ ਇਕ ਔਰਤ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਡੀਐੱਸਪੀ ਸੁਖਪਾਲ ਸਿੰਘ ਤੇ ਐੱਸਐੱਚਓ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਐੱਸਆਈ ਬਲਵੀਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਟਰੀਟਮੈਂਟ ਪਲਾਂਟ ਢੰਡੋਵਾਲ ਨਜ਼ਦੀਕ ਇਕ ਬਿਨਾ ਨੰਬਰੀ ਪਲਟੀਨਾ ਮੋਟਰਸਾਈਕਲ ‘ਤੇ ਸਵਾਰ ਹੋ ਔਰਤ ਸਣੇ ਤਿੰਨ ਜਣੇ ਆ ਰਹੇ ਸਨ। ਪੁਲਿਸ ਨੂੰ ਦੇਖ ਕੇ ਦੋ ਨੌਜਵਾਨਾਂ ਨੇ ਆਪਣੇ ਪਜਾਮੇ ਦੀਆਂ ਜੇਬਾਂ ਵਿਚੋਂ ਅਤੇ ਔਰਤ ਨੇ ਸ਼ਾਲ ‘ਚੋਂ ਕਾਲੇ ਰੰਗ ਦੇ ਲਿਫਾਫੇ ਸੜਕ ਕੰਢੇ ਸੁੱਟ ਦਿੱਤੇ। ਪੁਲਿਸ ਨੇ ਮੋਟਰਸਾਈਕਲ ਸਵਾਰਾਂ ਨੂੰ ਰੋਕ ਕੇ ਨਾਮ ਪੁੱਛਿਆ ਤਾਂ ਚਾਲਕ ਨੇ ਆਪਣਾ ਨਾਮ ਸੁਖਚੈਨ ਸਿੰਘ ਵਾਸੀ ਥੰਮੂਵਾਲ, ਦੂਜੇ ਨੌਜਵਾਨ ਨੇ ਨਾਮ ਪਰਮਿੰਦਰਪਾਲ ਵਾਸੀ ਪੱਤੀ ਰਾਉਕੀ (ਗੁਰਾਇਆ) ਅਤੇ ਔਰਤ ਨੇ ਨਾਮ ਅੰਮ੍ਰਿਤਾ ਵਾਸੀ ਮੁਹੱਲਾ ਧੂੜਕੋਟ (ਸ਼ਾਹਕੋਟ) ਦੱਸਿਆ। ਤਿੰਨਾਂ ਕੋਲੋਂ ਲਿਫਾਫੇ ਸੁੱਟਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਲਿਫਾਫਿਆਂ ਵਿਚ ਪਾਬੰਦੀਸ਼ੁਦਾ ਗੋਲੀਆਂ ਹਨ ਤੇ ਪੁਲਿਸ ਤੋਂ ਬਚਣ ਲਈ ਉਨ੍ਹਾਂ ਨੇ ਲਿਫਾਫੇ ਸੁੱਟ ਦਿੱਤੇ। ਜਦੋਂ ਲਿਫਾਫਿਆਂ ਦੀ ਜਾਂਚ ਕੀਤੀ ਤਾਂ ਪਹਿਲੇ ਲਿਫਾਫੇ ’ਚੋਂ 40, ਦੂਜੇ ‘ਚੋਂ 30 ਅਤੇ ਤੀਜੇ ਲਿਫਾਫੇ ‘ਚੋਂ 30 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮੁਕੱਦਮਾ ਨੰਬਰ 301 ਦਰਜ ਕਰਕੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।