ਤੀਜਾ ਹੋਮਿਓਪੈਥਿਕ ਤੇ ਆਯੁਰਵੈਦਿਕ ਕੈਂਪ ਲੱਗਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Tue, 27 Jan 2026 08:02 PM (IST)
Updated Date: Tue, 27 Jan 2026 08:04 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ 15 ਆਯੂਸ਼ ਕੈਂਪਾਂ ਤਹਿਤ ਤੀਜਾ ਕੈਂਪ ਸ਼ਿਵ ਮੰਦਰ ਸੈਂਟਰ ਟਾਊਨ ’ਚ ਲਾਇਆ ਗਿਆ ਹੈ। ਇਹ ਕੈਂਪ ਡਾ. ਰੁਪਿੰਦਰ ਕੌਰ ਜ਼ਿਲ੍ਹਾ ਹੋਮਿਓਪੈਥਿਕ ਅਫਸਰ ਤੇ ਤੇ ਡਾ. ਵੀਨੂੰ ਦੂਆ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫਸਰ ਦੀ ਅਗਵਾਈ ਹੇਠ ਲਾਇਆ ਗਿਆ। ਇਸ ਕੈਂਪ ਦਾ 303 ਮਰੀਜ਼ਾਂ ਨੇ ਲਾਹਾ ਲਿਆ। ਇਹ ਕੈਂਪ ਹੋਮਿਓਪੈਥਿਕ ਤੇ ਆਯੁਰਵੈਦਿਕ ਵਿਭਾਗਾਂ ਨੇ ਰਲ ਕੇ ਲਾਇਆ ਸੀ। ਇਸ ਮੌਕੇ ਡਾ. ਅਰਵਿੰਦ (ਐੱਚਐੱਮਓ) , ਡਾ. ਇੰਦੂ (ਐੱਚਐੱਮਓ), ਡਾ. ਅਮਿਤਾ (ਏਐੱਮਓ), ਡਾ. ਤਬਸੂਮ (ਏਐੱਮਓ), ਵਿਸ਼ਾਲ ਮਹਿਤਾ (ਐੱਚਡੀ), ਸੁਖਜੀਤ ਕੌਰ (ਏਡੀ), ਪਵਨੀਤ ਕੁਮਾਰ, ਵਰਿੰਦਰ ਕੁਮਾਰ ਤੇ ਸੁਨੀਲ ਕਮਲ ਨੇ ਬਾਖੂਬੀ ਸੇਵਾਵਾਂ ਨਿਭਾਈਆਂ। ਇਸ ਦੌਰਾਨ ਕਮੇਟੀ ਪ੍ਰਧਾਨ ਸੰਜੀਵ ਚੋਪੜਾ, ਪਵਨ, ਵਿਕਾਸ, ਵਿੱਕੀ ਚਾਵਲਾ, ਖੁਰਾਨਾ ਤੇ ਟਿੰਕੂ ਆਦਿ ਮੈਂਬਰ ਹਾਜ਼ਰ ਸਨ।