ਘਰ ’ਚੋਂ ਗਹਿਣੇ ਤੇ ਨਕਦੀ ਚੋਰੀ
ਪਿੰਡ ਸਰਹਾਲ ਮੁੰਡੀ ’ਚ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦਾ ਹੋਇਆ ਨੁਕਸਾਨ
Publish Date: Sat, 06 Dec 2025 08:47 PM (IST)
Updated Date: Sat, 06 Dec 2025 08:48 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਦੁਸਾਂਝ ਕਲਾ ਇਲਾਕੇ ’ਚ ਚੋਰੀਆਂ ਦੇ ਮਾਮਲੇ ਘਟਣ ਦੀ ਬਜਾਏ ਦਿਨੋ ਦਿਨ ਵੱਧ ਰਹੇ ਹਨ। ਜਿਸਦੀ ਤਾਜਾ ਮਿਸਾਲ ਬੀਤੀ ਰਾਤ ਚੋਰਾਂ ਵੱਲੋਂ ਥਾਣਾ ਗਰਾਇਆਂ ਦੇ ਅਧੀਨ ਪੈਂਦੀ ਪੁਲਿਸ ਚੌਕੀ ਦੇ ਪਿੰਡ ਸਰਹਾਲ ਮੁੰਡੀ 9 ਤੋਲੇ ਸੋਨੇ ਦੇ ਗਹਿਣੇ, ਅੱਧਾ ਕਿਲੋ ਚਾਂਦੀ ਦੇ ਗਹਿਣੇ, 42 ਹਜ਼ਾਰ ਦੀ ਨਕਦੀ ਚੋਰ ਚੋਰੀ ਕਰਕੇ ਲੈ ਗਏ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਅਜਮੇਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਸਰਹਾਲ ਮੁੰਡੀ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਦੱਸਿਆ ਕਿ ਉਹ ਜਰਮਨ ’ਚੋਂ ਆਇਆ ਹੈ ਉਹ ਕੱਲ੍ਹ ਸਵੇਰੇ ਰਿਸਤੇਦਾਰਾਂ ਨੂੰ ਮਿਲਣ ਗਏ ਸਨ, ਘਰ ਦੀ ਚਾਬੀ ਗੁਆਂਢੀ ਨੂੰ ਦੇ ਕੇ ਗਏ ਸਨ, ਜਦੋਂ ਉਸਨੇ ਆ ਕੇ ਵੇਖਿਆ ਅੰਦਰ ਵਾਲੇ ਦਰਵਾਜੇ ਦੇ ਤਾਲੇ ਟੁੱਟੇ ਹੋਏ ਸਨ ਤੇ ਅਸੀਂ ਆ ਕੇ ਵੇਖਿਆ ਕਿ ਤਾਲ ਤੋੜੇ ਹੋਏ, ਸਾਮਾਨ ਖਿਲਰਿਆ ਹੋਇਆ ਹੈ ਜਦੋ ਵੇਖਿਆ ਸਾਡੇ 9 ਤੋਲੇ ਦੇ ਅੱਧਾ ਕਿੱਲੋ ਚਾਦੀ ਦੇ ਗਹਿਣੇ, 42000 ਚੋਰ ਚੋਰੀ ਕਰਕੇ ਲੈ ਗਏ, ਜਿਸਦੀ ਸੂਚਨਾ ਪੁਲਿਸ ਚੌਕੀ ਦੁਸਾਂਝ ਕਲਾਂ ਦਰਜ ਕਰਵਾਈ ਹੈ। ਮੌਕੇ ’ਤੇ ਪੁਲਿਸ ਚੌਕੀ ਦੁਸਾਂਝ ਕਲਾਂ ਕਰਮਚਾਰੀ ਅਮਨਦੀਪ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਕਿਹਾ ਕਿ ਕੈਮਰੇ ਖੰਘਾਲੇ ਜਾ ਰਹੇ ਹਨ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।