ਕੌਂਸਲਰ ਤੇ ਵਾਰਡ ਪ੍ਰਧਾਨ ਦਾ ਦੇਰ ਰਾਤ ਹੋਇਆ ਵਿਵਾਦ
ਸੀਵਰ ਸਾਫ ਕਰਨ ਨੂੰ ਲੈ ਕੇ ਕੌਂਸਲਰ ਤੇ ਵਾਰਡ ਪ੍ਰਧਾਨ ਦਾ ਦੇਰ ਰਾਤ ਹੋਇਆ ਵਿਵਾਦ
Publish Date: Fri, 05 Dec 2025 09:38 PM (IST)
Updated Date: Sat, 06 Dec 2025 04:15 AM (IST)

-ਝਗੜੇ ਦੌਰਾਨ ਵਾਰਡ ਪ੍ਰਧਾਨ ਦੇ ਗਰੁੱਪ ਦੀ ਪਿਸਤੌਲ ਡਿੱਗੀ, ਕੀਤੀ ਪੁਲਿਸ ਹਵਾਲੇ -ਕੌਂਸਲਰ ਦੇ ਸਾਥੀਆ ’ਤੇ ਪ੍ਰਧਾਨ ਦੇ ਸਹਿਯੋਗੀਆ ਨਾਲ ਕੁੱਟਮਾਰ ਕਰਨ ਦੇ ਦੋਸ਼ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ ਕਾਲੀਆਂ ਕਾਲੋਨੀ ’ਚ ਬੀਤੀ ਦੇਰ ਰਾਤ ਕੌਂਸਲਰ ਆਸ਼ੂ ਸ਼ਰਮਾ ਤੇ ‘ਆਪ’ ਦੇ ਵਾਰਡ ਪ੍ਰਧਾਨ ਇੰਦਰਜੀਤ ਗਰੁੱਪ ਦਾ ਵਿਵਾਦ ਹੋ ਗਿਆ। ਵਿਵਾਦ ਦੌਰਾਨ ਹੋਈ ਹੱਥੋਪਾਈ ’ਚ ਸੱਤਾਧਾਰੀ ਧੜੇ ਦੇ ਵਿਅਕਤੀ ਦਾ ਪਿਸਤੌਲ ਡਿੱਗ ਗਿਆ ਜੋ ਦੂਜੇ ਧੜੇ ਦੇ ਵਿਅਕਤੀ ਨੇ ਚੁੱਕ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਕੌਂਸਲਰ ਪਤੀ ਨੋਨੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੀਵਰੇਜ ਦੀ ਸਫਾਈ ਲਈ ਸੁਪਰ ਸੰਕਸ਼ਨ ਮਸ਼ੀਨ ਮੰਗਵਾਈ ਸੀ, ਜਦੋਂ ਬੀਤੀ ਦੇਰ ਰਾਤ ਉਨ੍ਹਾਂ ਦੇ ਇਲਾਕੇ ’ਚ ਸਫਾਈ ਕਰਨ ਲਈ ਸੁਪਰ ਸੰਕਸ਼ਨ ਮਸ਼ੀਨ ਪੁੱਜੀ। ਮੌਕੇ ’ਤੇ ਇੰਦਰਜੀਤ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦਾ ਸਟਿੱਕਰ ਲੱਗੀ ਕਾਰ ’ਤੇ ਪਹੁੰਚ ਗਿਆ। ਉਸ ਨੇ ਸੁਪਰ ਸੰਕਸ਼ਨ ਮਸ਼ੀਨ ਦੇ ਡਰਾਈਵਰ ਨੂੰ ਕੰਮ ਕਰਨ ਤੋਂ ਰੋਕ ਦਿੱਤਾ। ਇਸ ਦੌਰਾਨ ਇੰਦਰਜੀਤ ਤੇ ਉਸ ਦੇ ਸਾਥੀਆਂ ਵੱਲੋਂ ਉਨ੍ਹਾਂ ਨਾਲ ਝਗੜਾ ਕਰਨ ਦੇ ਨਾਲ ਉਸ ਨੇ ਸਾਥੀਆਂ ਸਮੇਤ ਹਮਲਾ ਕਰਨ ਦੌਰਾਨ ਕਿਸੇ ਦੀ ਪਿਸਤੌਲ ਹੇਠਾਂ ਡਿੱਗ ਗਈ। ਲੋਕਾਂ ਵੱਲੋਂ ਮੌਕੇ ’ਤੇ ਪਿਸਤੌਲ ਕਬਜ਼ੇ ’ਚ ਲੈ ਲਈ ਪਰ ਜਦ ਮੌਕੇ ’ਤੇ ਪੁਲਿਸ ਪੁੱਜੀ ਤਾਂ ਉਹ ਵਿਅਕਤੀ ਉਥੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਬਰਾਮਦ ਹੋਇਆ ਪਿਸਤੌਲ ਪੁਲਿਸ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਏ ਕਿ ਜਿਸ ਵਿਅਕਤੀ ਦਾ ਪਿਸਤੌਲ ਸੀ, ਉਸ ਨੇ ਨਸ਼ਾ ਕੀਤਾ ਹੋਇਆ ਸੀ। ਉਸ ਵੱਲੋਂ ਹੁਣ ਝੂਠਾ ਡਾਕਟਰੀ ਮੁਆਇਨਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਕੰਮ ਕੀਤੇ ਬਗ਼ੈਰ ਹੀ ਸੁਪਰ ਸੰਕਸ਼ਨ ਮਸ਼ੀਨ ਵਾਪਸ ਪਰਤ ਗਈ। ਇਹ ਵੀ ਪਤਾ ਲੱਗਾ ਹੈ ਕਿ ਵਾਰਡ ਪ੍ਰਧਾਨ ਇੰਦਰਜੀਤ ਗਰੁੱਪ ਦੇ ਸਾਥੀਆਂ ਦੀ ਝਗੜੇ ਦੌਰਾਨ ਕੌਂਸਲਰ ਗਰੁੱਪ ਵੱਲੋਂ ਮਾਰ ਕੁਟਾਈ ਕੀਤੀ ਗਈ ਸੀ। ਥਾਣਾ ਮੁਖੀ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਬਰਾਮਦ ਹੋਇਆ ਪਿਸਤੌਲ ਲਾਇਸੈਂਸੀ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜਦ ਆਮ ਆਦਮੀ ਪਾਰਟੀ ਦੇ ਵਾਰਡ ਪ੍ਰਧਾਨ ਇੰਦਰਜੀਤ ਨਾਲ ਟੈਲੀਫੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਸੇ ਨਾਲ ਕੋਈ ਵੀ ਵਿਵਾਦ ਨਹੀਂ ਹੋਇਆ।