ਮੰਦਰ ਦੇ ਬਾਹਰੋ ਬਾਈਕ ਚੋਰੀ
ਮੰਦਰ ਦੇ ਬਾਹਰੋ ਨਗਰ ਨਿਗਮ ਦੇ ਕਰਮਚਾਰੀ ਦੀ ਬਾਈਕ ਚੋਰੀ
Publish Date: Sat, 10 Jan 2026 08:31 PM (IST)
Updated Date: Sun, 11 Jan 2026 04:13 AM (IST)
- ਘਟਨਾ ਸੀਸੀਟੀਵੀ ’ਚ ਕੈਦ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਦੇਵੀ ਤਲਾਬ ਮੰਦਰ ਦੇ ਬਾਹਰ ਚੋਰੀ ਦੀ ਘਟਨਾ ਵਾਪਰੀ ਹੈ। ਜੈ ਸੋਂਧੀ, ਜੋ ਕਿ ਇਕ ਆਊਟਸੋਰਸ ਨਗਰ ਨਿਗਮ ਕਰਮਚਾਰੀ ਹੈ, ਦੀ ਬਾਈਕ ਚੋਰੀ ਕਰ ਕੇ ਤਿੰਨ ਚੋਰ ਭੱਜ ਗਏ। ਇਹ ਸਾਰੀ ਘਟਨਾ ਮੰਦਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਜਾਣਕਾਰੀ ਦਿੰਦਿਆਂ ਜੈ ਸੋਂਧੀ ਵਾਸੀ ਕਿਸ਼ਨਪੁਰਾ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਸਵੇਰੇ 5:30 ਵਜੇ ਮੰਦਰ ’ਚ ਮੱਥਾ ਟੇਕਣ ਗਿਆ ਸੀ। ਜਦੋਂ ਉਹ ਲਗਪਗ 10 ਮਿੰਟ ਬਾਅਦ ਬਾਹਰ ਆਇਆ ਤਾਂ ਬਾਈਕ ਗਾਇਬ ਸੀ। ਫਿਰ ਜੈ ਸੋਂਧੀ ਨੇ ਮੰਦਰ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ, ਜਿਸ ’ਚ ਤਿੰਨ ਨੌਜਵਾਨ ਪਾਰਕਿੰਗ ’ਚ ਆਉਂਦੇ ਦਿਖਾਈ ਦਿੱਤੇ। ਕੁਝ ਸਕਿੰਟਾਂ ’ਚ ਉਨ੍ਹਾਂ ’ਚੋਂ ਇਕ ਨੇ ਬਾਈਕ ਦਾ ਤਾਲਾ ਤੋੜਿਆ ਤੇ ਬਾਈਕ ਲੈ ਕੇ ਫ਼ਰਾਰ ਹੋ ਗਿਆ। ਚੋਰੀ ਦੀ ਜਾਣਕਾਰੀ ਮਿਲਣ ਤੇ ਥਾਣਾ 8 ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਤੇ ਹੋਰ ਸਬੂਤਾਂ ਦੇ ਆਧਾਰ ਤੇ ਚੋਰਾਂ ਦੀ ਪਛਾਣ ਕੀਤੀ ਜਾਵੇਗੀ ਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।