ਵੱਧ ਤੋਂ ਵੱਧ 5 ਤੇ ਘੱਟ ਤੋਂ ਘੱਟ 2.2 ਡਿਗਰੀ ਵਧਿਆ
ਸਵੇਰ ਤੋਂ ਹੀ ਮੌਸਮ ਰਿਹਾ ਸਾਫ਼, ਵੱਧ ਤੋਂ ਵੱਧ ਪੰਜ ਤੇ ਘੱਟ ਤੋਂ ਘੱਟ
Publish Date: Mon, 19 Jan 2026 09:57 PM (IST)
Updated Date: Mon, 19 Jan 2026 10:00 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐਤਵਾਰ ਸਵੇਰੇ ਸੰਘਣੀ ਧੁੰਦ ਛਾਈ ਰਹੀ ਸੀ ਪਰ ਦੁਪਹਿਰ 12 ਵਜੇ ਤੋਂ ਬਾਅਦ ਤੇਜ਼ ਧੁੱਪ ਖਿੜ ਗਈ। ਇਸੇ ਤਰ੍ਹਾਂ ਸੋਮਵਾਰ ਤੜਕੇ ਵੀ ਹਲਕੀ ਧੁੰਦ ਨਜ਼ਰ ਆਈ ਪਰ ਦਿਨ ਚੜ੍ਹਦੇ ਹੀ ਮੌਸਮ ਸਾਫ਼ ਹੋ ਗਿਆ ਤੇ ਦਿਨ ਭਰ ਤੇਜ਼ ਧੁੱਪ ਖਿੜੀ ਰਹੀ। ਇਸ ਕਾਰਨ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ, ਜਦਕਿ ਘੱਟ ਤੋਂ ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਅਨੁਸਾਰ ਵੱਧ ਤੋਂ ਵੱਧ ਤਾਪਮਾਨ ’ਚ 5 ਤੇ ਘੱਟ ਤੋਂ ਘੱਟ ਤਾਪਮਾਨ ’ਚ 2.2 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਹੋਇਆ ਹੈ। ਹਵਾ ਦੀ ਗੁਣਵੱਤਾ ਦਾ ਸੂਚਕ ਅੰਕ (ਏਕਿਊਆਈ) ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ 353 ਦਰਜ ਕੀਤਾ ਗਿਆ, ਜਦਕਿ ਘੱਟ ਤੋਂ ਘੱਟ 84 ਤੇ ਔਸਤ 189 ਤੱਕ ਪੁੱਜ ਗਿਆ। ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦੋ ਦਿਨਾਂ ਲਈ ਧੁੰਦ ਤੇ ਸੀਤ ਲਹਿਰ ਨੂੰ ਲੈ ਕੇ ਯੈੱਲੋ ਅਲਰਟ ਜਾਰੀ ਕੀਤਾ ਗਿਆ ਹੈ। 22 ਤੇ 23 ਜਨਵਰੀ ਨੂੰ ਬੂੰਦਾਬਾਂਦੀ ਹੋਣ ਦਾ ਵੀ ਅਲਰਟ ਜਾਰੀ ਕੀਤਾ ਗਿਆ ਹੈ, ਜੋ 25 ਜਨਵਰੀ ਤੱਕ ਜਾਰੀ ਰਹਿ ਸਕਦੀ ਹੈ। ਮੌਸਮ ਮਾਹਿਰ ਡਾ. ਦਲਜੀਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਮੀਂਹ ਦੇ ਆਸਾਰ ਹਨ ਜੋ ਇਕ–ਦੋ ਦਿਨ ਤੱਕ ਬਣੇ ਰਹਿ ਸਕਦੇ ਹਨ। ਇਸ ਨਾਲ ਮੌਸਮ ’ਚ ਬਦਲਾਅ ਆਵੇਗਾ ਤੇ ਮੁੜ ਠੰਢ ਵਧੇਗੀ, ਜਿਸਦਾ ਅਸਰ ਘਟਦੇ-ਵੱਧਦੇ ਤਾਪਮਾਨ ’ਚ ਵੀ ਦੇਖਣ ਨੂੰ ਮਿਲੇਗਾ।