ਫੋਕਲ ਪੁਆਇੰਟ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਲੁਟੇਰਾ ਗਿਰੋਹ ਸਰਗਰਮ
ਫੋਕਲ ਪੁਆਇੰਟ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਵੱਧ ਰਿਹਾ ਲੁਟੇਰਾ ਗਿਰੋਹ ਦਾ ਆਤੰਕ
Publish Date: Mon, 08 Dec 2025 09:22 PM (IST)
Updated Date: Mon, 08 Dec 2025 09:24 PM (IST)

--------ਤਸਵੀਰਾਂ ਹਿੰਦੀ ਚੋਂ ਦੇਖ ਕੇ ਲਗਾਈਆਂ ਜਾਣ------------- --ਗੰਨ ਪੁਆਇੰਟ ’ਤੇ ਲੁੱਟ ਦੀ ਲਗਾਤਾਰ ਵਾਰਦਾਤਾਂ ਨਾਲ ਦਹਿਸ਼ਤ, ਪੁਲਿਸ ਦੇ ਹੱਥ ਨਹੀਂ ਲੱਗੇ ਹਾਲੇ ਤੱਕ ਮੁਲਜ਼ਮ ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਫੋਕਲ ਪੁਆਇੰਟ ਇੰਡਸਟਰੀਅਲ ਇਲਾਕੇ ਤੇ ਇਸ ਦੇ ਆਸ–ਪਾਸ ਦੇ ਖੇਤਰ ਇਨ੍ਹਾਂ ਦਿਨਾਂ ਝਪਟਮਾਰਾਂ ਤੇ ਹਥਿਆਰਬੰਦ ਲੁਟੇਰਿਆਂ ਦੇ ਨਿਸ਼ਾਨੇ ’ਤੇ ਹਨ। ਪਿਛਲੇ ਕੁਝ ਦਿਨਾਂ ’ਚ ਗਨ ਪੁਆਇੰਟ ’ਤੇ ਹੋਈਆਂ ਲਗਾਤਾਰ ਵਾਰਦਾਤਾਂ ਨੇ ਨਾ ਸਿਰਫ਼ ਲੋਕਾਂ ਦੀ ਸੁਰੱਖਿਆ ਨੂੰ, ਸਗੋਂ ਪੁਲਿਸ ਦੀ ਗਸ਼ਤ ਪ੍ਰਬੰਧਨਾ ਤੇ ਅਪਰਾਧ ਕਾਬੂ ਕਰਨ ਦੀ ਯੋਗਤਾ ਨੂੰ ਵੀ ਸਵਾਲਾਂ ਦੇ ਘੇਰੇ ’ਚ ਲਿਆਂਦਾ ਹੈ। ਪੁਲਿਸ ਵੱਲੋਂ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ ਪਰ ਸੱਚ ਇਹ ਹੈ ਕਿ ਅਜੇ ਤੱਕ ਕਿਸੇ ਵੀ ਕੇਸ ’ਚ ਪੁਲਿਸ ਮੁਲਜ਼ਮਾਂ ਤੱਕ ਨਹੀਂ ਪਹੁੰਚ ਸਕੀ। ਐਤਵਾਰ ਨੂੰ ਥਾਣਾ ਨੰਬਰ 1 ਅਧੀਨ ਆਉਂਦੇ ਅਮਨ ਨਗਰ ਖੇਤਰ ’ਚ ਲੁਟੇਰਿਆਂ ਨੇ ਗਨ ਪੁਆਇੰਟ ’ਤੇ ਤਿੰਨ ਵਿਦਿਆਰਥੀਆਂ ਨਾਲ ਲੁੱਟ ਕੀਤੀ ਤੇ ਉਨ੍ਹਾਂ ਦੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਇਸ ਤੋਂ ਪਹਿਲਾਂ ਫੋਕਲ ਪੁਆਇੰਟ ’ਚ ਦੋ ਨੌਜਵਾਨਾਂ ਨੇ ਗਨ ਪੁਆਇੰਟ ’ਤੇ ਇਕ ਔਰਤ ਦੀ ਵਾਲੀ, ਮੋਬਾਈਲ ਤੇ ਪੈਸੇ ਖੋਹ ਲਏ ਸਨ। ਇੱਥੋਂ ਤੱਕ ਕਿ ਦੋ ਦਿਨ ਪਹਿਲਾਂ ਫੋਕਲ ਪੁਆਇੰਟ ’ਚ ਪੁਲਿਸ ਦੀ ਵਰਦੀ ਪਾ ਕੇ ਆਏ ਦੋ ਨੌਜਵਾਨਾਂ ਨੇ ਵੀ ਗਨ ਪੁਆਇੰਟ ’ਤੇ ਇਕ ਵਿਅਕਤੀ ਨਾਲ ਲੁੱਟ ਕੀਤੀ। ਤਿੰਨੇ ਮਾਮਲਿਆਂ ’ਚ ਪੁਲਿਸ ਅਜੇ ਤੱਕ ਮੁਲਜ਼ਮਾਂ ਤੱਕ ਨਹੀਂ ਪੁੱਜੇ। ਮੰਨਿਆ ਜਾ ਰਿਹਾ ਹੈ ਕਿ ਇਹ ਸਾਰੀਆਂ ਵਾਰਦਾਤਾਂ ਇੱਕੋ ਗਿਰੋਹ ਵੱਲੋਂ ਕੀਤੀਆਂ ਜਾ ਰਹੀਆਂ ਹਨ। -------------------------- ਅਮਨ ਨਗਰ ’ਚ ਤਿੰਨ ਵਿਦਿਆਰਥੀਆਂ ਤੋਂ ਪਿਸਤੌਲ ਦੇ ਜ਼ੋਰ ’ਤੇ ਮੋਬਾਈਲ ਲੁੱਟੇ ਐਤਵਾਰ ਸ਼ਾਮ ਨੂੰ ਥਾਣਾ ਨੰਬਰ-1 ਅਧੀਨ ਆਉਂਦੇ ਅਮਨ ਨਗਰ ਖੇਤਰ ’ਚ ਦੋ ਬਾਈਕ ਸਵਾਰ ਨੌਜਵਾਨਾਂ ਨੇ ਤਿੰਨ ਦੋਸਤਾਂ ਤੋਂ ਪਿਸਤੌਲ ਦੇ ਜ਼ੋਰ ’ਤੇ ਮੋਬਾਈਲ ਫੋਨ ਲੁੱਟ ਲਏ। ਇਹ ਵਾਰਦਾਤ 7 ਦਸੰਬਰ 2025 ਨੂੰ ਲਗਪਗ ਸ਼ਾਮ 5:15 ਵਜੇ ਹੋਈ। ਸੂਰਾਨੁਸੀ, ਅਮਨ ਨਗਰ ਰੇਲਵੇ ਸਟੇਸ਼ਨ ਦੇ ਕੋਲ ਰਹਿਣ ਵਾਲੇ ਪੀੜਤ ਮਨਵ ਨਾਰਾਇਣ (19) ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੇ ਦੋ ਦੋਸਤਾਂ ਸੁਭਾਸ਼ ਤੇ ਧਰੁਵ ਦੇ ਨਾਲ ਸੜਕ ਕੰਢੇ ਮੋਬਾਈਲ ਗੇਮ ਖੇਡ ਰਿਹਾ ਸੀ। ਇਸ ਦੌਰਾਨ ਕਾਲੇ ਰੰਗ ਦੀ ਬਿਨਾ ਨੰਬਰ ਪਲੇਟ ਵਾਲੀ ਮੋਟਰਸਾਈਕਲ ’ਤੇ ਦੋ ਨੌਜਵਾਨ ਪੁੱਜੇ। ਦੋਹਾਂ ਨੇ ਅਚਾਨਕ ਪਿਸਤੌਲ ਵਰਗਾ ਹਥਿਆਰ ਦਿਖਾ ਕੇ ਤਿੰਨਾਂ ਵਿਦਿਆਰਥੀਆਂ ਨੂੰ ਧਮਕਾਇਆ ਤੇ ਉਨ੍ਹਾਂ ਦੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਪੀੜਤਾਂ ਨੇ ਦੱਸਿਆ ਕਿ ਘਟਨਾ ਇੰਨੀ ਤੇਜ਼ੀ ਨਾਲ ਵਾਪਰੀ ਕਿ ਵਿਰੋਧ ਦਾ ਮੌਕਾ ਵੀ ਨਹੀਂ ਮਿਲਿਆ। ਘਟਨਾ ਤੋਂ ਬਾਅਦ ਖੇਤਰ ’ਚ ਦਹਿਸ਼ਤ ਫੈਲ ਗਈ। ਸੂਚਨਾ ਮਿਲਣ ਤੇ ਏਐੱਸਆਈ ਜਸਵਿੰਦਰ ਸਿੰਘ ਮੌਕੇ ’ਤੇ ਪੁੱਜੇ ਤੇ ਬਿਆਨ ਦਰਜ ਕਰਕੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਪੁਲਿਸ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਤੱਕ ਪੁੱਜਣ ਦੀ ਕੋਸ਼ਿਸ਼ ਕਰ ਰਹੀ ਹੈ। ------------------------- ਦਿਨ-ਦਿਹਾੜੇ ਵਾਰਦਾਤਾਂ, ਔਰਤਾਂ ਨੂੰ ਨਿਸ਼ਾਨਾ ਬਣਾਇਆ ਸਿਰਫ਼ ਵਿਦਿਆਰਥੀਆਂ ਨੂੰ ਹੀ ਨਹੀਂ, ਸਗੋਂ ਔਰਤਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਿਛਲੇ ਦਿਨੀਂ ਜਲੰਧਰ ’ਚ ਵੱਡੀਆਂ ਵਾਰਦਾਤਾਂ ਸਾਹਮਣੇ ਆਈਆਂ। ਨਕੋਦਰ ਚੌਕ ਨੇੜੇ ਬਜ਼ੁਰਗ ਔਰਤ ਤੋਂ ਪਰਸ ਤੇ ਵਾਲੀ ਖੋਹ ਲਈ ਅਵਤਾਰ ਨਗਰ ਦੀ ਰਹਿਣ ਵਾਲੀ ਗੁਰਪ੍ਰੀਤ ਆਪਣੀ ਧੀ ਦੇ ਨਾਲ ਬੱਸ ਸਟੈਂਡ ਜਾ ਰਹੀ ਸੀ। ਉਹ ਈ-ਰਿਕਸ਼ਾ ’ਚ ਸਵਾਰ ਸਨ। ਇਸ ਦੌਰਾਨ, ਪਿੱਛੋਂ ਤੇਜ਼ ਰਫ਼ਤਾਰ ਬਾਈਕ ’ਤੇ ਆਏ ਇਕ ਝਪਟਮਾਰ ਨੇ ਗੁਰਪ੍ਰੀਤ ਦੇ ਹੱਥ ਤੋਂ ਪਰਸ ਤੇ ਕੰਨ ਦੀ ਵਾਲੀ ਝਪਟ ਲਈ। ਪਰਸ’ ਚ ਨਕਦੀ ਤੇ ਜ਼ਰੂਰੀ ਦਸਤਾਵੇਜ਼ ਸਨ। ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਬਾਈਕ ਦੀ ਤੇਜ਼ ਰਫ਼ਤਾਰ ਕਾਰਨ ਮੁਲਜ਼ਮ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਪੁਲਿਸ ਨੂੰ ਗਸ਼ਤ ਵਧਾਉਣ ਲਈ ਕਿਹਾ ਤਾਂ ਕਿ ਚੋਰਾਂ ਦੇ ਹੌਸਲੇ ਬੁਲੰਦ ਹੋਣ। ------------- ਪੁਲਿਸ ਦੀ ਵਰਦੀ ਪਾ ਕੇ ਨਕਦੀ ਲੁੱਟਣ ਵਾਲੇ ਲੁਟੇਰੇ ਵੀ ਸਰਗਰਮ ਫੋਕਲ ਪੁਆਇੰਟ ’ਚ ਸ਼ੁੱਕਰਵਾਰ ਰਾਤ ਦੇ ਸਮੇਂ ਧਰਮਸ਼ਾਲਾ ਦੇ ਰਹਿਣ ਵਾਲੇ ਓਮ ਪ੍ਰਕਾਸ਼ ਆਪਣੀ ਗੱਡੀ ਨੂੰ ਹਾਈਵੇ ਕੰਢੇ ਖੜ੍ਹੀ ਕਰ ਕੇ ਸੌਂ ਗਿਆ ਸੀ। ਰਾਤ 11:30 ਵਜੇ ਦੋ ਨੌਜਵਾਨ ਪੁਲਿਸ ਦੀ ਵਰਦੀ ਪਾ ਕੇ ਆਏ। ਪਹਿਲਾਂ ਉਹ ਨਸ਼ੇ ਬਾਰੇ ਪੁੱਛਗਿੱਛ ਕਰਨ ਦਾ ਨਾਟਕ ਕਰਨ ਲੱਗੇ ਫਿਰ ਅਚਾਨਕ ਕੁੱਟਮਾਰ ਸ਼ੁਰੂ ਕਰ ਦਿੱਤੀ। ਜਦੋਂ ਓਮ ਪ੍ਰਕਾਸ਼ ਨੇ ਵਿਰੋਧ ਕੀਤਾ ਤਾਂ ਉਨ੍ਹਾਂ ’ਚੋਂ ਇਕ ਨੌਜਵਾਨ ਨੇ ਪਿਸਤੌਲ ਸਿਰ ’ਤੇ ਤਾਣ ਦਿੱਤੀ ਤੇ 18 ਹਜ਼ਾਰ ਰੁਪਏ ਨਕਦੀ ਲੁੱਟ ਕੇ ਫਰਾਰ ਹੋ ਗਏ। ਸ਼ਿਕਾਇਤ ਥਾਣਾ ਅੱਠ ’ਚ ਦਿੱਤੀ ਗਈ ਪਰ ਤਿੰਨ ਦਿਨ ਬਾਅਦ ਵੀ ਮੁਲ਼ਜਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ------------------------- ਫੋਕਲ ਪੁਆਇੰਟ ਦੀ ਚਾਹ ਦੀ ਦੁਕਾਨ ’ਤੇ ਔਰਤ ਦੁਕਾਨਦਾਰ ਤੋਂ ਲੁੱਟ-ਖੋਹ ਗਦਈਪੁਰ ਦੇ ਰਹਿਣ ਵਾਲੇ ਮਾਲਾ ਦੇਵੀ ਆਪਣੇ ਪਤੀ ਨਾਲ ਫੋਕਲ ਪੁਆਇੰਟ’ ਚ ਚਾਹ ਦੀ ਦੁਕਾਨ ਚਲਾਉਂਦੀਆਂ ਹਨ। ਸ਼ਨਿਚਰਵਾਰ ਸ਼ਾਮ ਲਗਪਗ ਛੇ ਵਜੇ, ਦੁਕਾਨ ’ਤੇ ਦੋ ਬਦਮਾਸ਼ ਆਏ। ਪਹਿਲਾਂ ਉਨ੍ਹਾਂ ਨੇ ਕੂਲ-ਲਿਪ ਮੰਗੀ ਪਰ ਜਿਵੇਂ ਹੀ ਮਾਲਾ ਦੇਵੀ ਨੇ ਉਨ੍ਹਾਂ ਨੇੜੇ ਗਈ ਤਾਂ ਬਦਮਾਸ਼ਾਂ ਨੇ ਪਿਸਤੌਲ ਤਾਣ ਦਿੱਤੀ। ਉਨ੍ਹਾਂ ਗੱਲੇ ’ਚ ਰੱਖੇ 8–10 ਹਜ਼ਾਰ ਰੁਪਏ, ਮੋਬਾਈਲ ਫੋਨ ਤੇ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਲੁੱਟ ਲਈ। ਘਟਨਾ ਦੇ ਕੁਝ ਮਿੰਟਾਂ ਬਾਅਦ ਦੋਹਾਂ ਨੌਜਵਾਨਾਂ ਨੇ ਬਾਈਕ ’ਤੇ ਫਰਾਰ ਹੋ ਗਏ। ਪੁਲਿਸ ਨੇ ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ ਖੰਘਾਲਣਾ ਸ਼ੁਰੂ ਕਰ ਦਿੱਤਾ ਹੈ। ---------------------- ਇੱਕੋ ਹੀ ਗਿਰੋਹ ਕਰ ਰਿਹੈ ਲੁੱਟਾਂ-ਖੋਹਾਂ ਇਨ੍ਹਾਂ ਸਾਰੀਆਂ ਘਟਨਾਵਾਂ ਦੇ ਤਰੀਕੇ ਲਗਪਗ ਇਕੋ ਜਿਹੇ ਹਨ ਨੰਬਰ ਵਾਲੀ ਬਾਈਕ ਨਹੀਂ, ਦੋ ਨੌਜਵਾਨ, ਪਿਸਤੌਲ ਦਿਖਾਉਣਾ, ਔਰਤਾਂ ਤੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਣਾ ਤੇ ਤੇਜ਼ ਰਫ਼ਤਾਰ ਨਾਲ ਫਰਾਰ ਹੋਣਾ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਇਕੋ ਗਿਰੋਹ ਲਗਾਤਾਰ ਇਲਾਕੇ ’ਚ ਵਾਰਦਾਤਾਂ ਕਰ ਰਿਹਾ ਹੈ। ------------------ ਮੁਲਜ਼ਮ ਛੇਤੀ ਹੋਣਗੇ ਗ੍ਰਿਫ਼ਤਾਰ : ਜੇਸੀਪੀ ਜੁਆਇੰਟ ਪੁਲਿਸ ਕਮਿਸ਼ਨਰ ਡਾ. ਸੰਦੀਪ ਸ਼ਰਮਾ ਦਾ ਕਹਿਣਾ ਹੈ ਕਿ ਚੋਰ-ਲੁਟੇਰਿਆਂ ਖ਼ਿਲਾਫ਼ ਪੁਲਿਸ ਲਗਾਤਾਰ ਸਖਤੀ ਕਰ ਰਹੀ ਹੈ। ਸਾਰੀਆਂ ਵਾਰਦਾਤਾਂ ਦੀਆਂ ਸ਼ਿਕਾਇਤਾਂ ਮਿਲ ਗਈਆਂ ਹਨ ਤੇ ਕਾਰਵਾਈ ਜਾਰੀ ਹੈ। ਸੀਸੀਟੀਵੀ ਕੈਮਰਿਆਂ ਤੇ ਤਕਨੀਕੀ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਜਾਣਗੇ।