ਸਵਰਨ ਸ਼ਤਾਬਦੀ ਦੋ ਘੰਟੇ ਤੇ ਜਨਸ਼ਤਾਬਦੀ ਐਕਸਪ੍ਰੈੱਸ ਸਵਾ ਘੰਟਾ ਦੇਰੀ ਨਾਲ ਪੁੱਜੀ
ਜਾਸ, ਜਲੰਧਰ : ਤਾਪਮਾਨ
Publish Date: Tue, 13 Jan 2026 10:12 PM (IST)
Updated Date: Tue, 13 Jan 2026 10:15 PM (IST)

ਜਾਸ, ਜਲੰਧਰ : ਤਾਪਮਾਨ ਲਗਾਤਾਰ ਘਟਦਾ ਜਾ ਰਿਹਾ ਹੈ ਤੇ ਸਰਦ ਹਵਾਵਾਂ ਕਾਰਨ ਠਾਰ ਵੀ ਜ਼ਿਆਦਾ ਵਧ ਗਈ ਹੈ। ਅਜਿਹੇ ’ਚ ਰੇਲ ਗੱਡੀਆਂ ਦੇ ਇੰਤਜ਼ਾਰ ’ਚ ਰੇਲਵੇ ਸਟੇਸ਼ਨਾਂ ’ਤੇ ਯਾਤਰੀ ਠਰਨ ਲਈ ਮਜਬੂਰ ਹੋ ਰਹੇ ਹਨ, ਕਿਉਂਕਿ ਰੇਲ ਗੱਡੀਆਂ ਆਪਣੇ ਤੈਅ ਸਮੇਂ ਤੋਂ ਘੰਟਿਆਂਬੱਧੀ ਦੇਰੀ ਨਾਲ ਪੁੱਜ ਰਹੀਆਂ ਹਨ। ਜੋ ਉਨ੍ਹਾਂ ਦੀਆਂ ਪਰੇਸ਼ਾਨੀਆਂ ਵਧਾ ਰਹੀਆਂ ਹਨ। ਮੰਗਲਵਾਰ ਨੂੰ ਅੰਮ੍ਰਿਤਸਰ ਗਰੀਬਰਥ ਐਕਸਪ੍ਰੈੱਸ ਨੌਂ ਘੰਟੇ, ਮਾਲਵਾ ਸੁਪਰਫਾਸਟ ਪੌਣੇ ਸੱਤ ਘੰਟੇ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਹਫ਼ਤਾਵਾਰੀ ਐਕਸਪ੍ਰੈੱਸ ਛੇ ਘੰਟੇ ਤੱਕ ਦੇਰੀ ਨਾਲ ਪੁੱਜੀਆਂ। ਇਸ ਤੋਂ ਇਲਾਵਾ ਅੰਮ੍ਰਿਤਸਰ ਸੁਪਰਫਾਸਟ ਐਕਸਪ੍ਰੈੱਸ ਪੌਣੇ ਪੰਜ ਘੰਟੇ, ਕਾਨਪਪੁਰ ਸੈਂਟਰਲ ਐਕਸਪ੍ਰੈੱਸ ਸਵਾ ਚਾਰ ਘੰਟੇ, ਬੇਗਮਪੁਰਾ ਐਕਸਪ੍ਰੈੱਸ, ਸ਼ਹੀਦ ਐਕਸਪ੍ਰੈੱਸ, ਛਤੀਸਗੜ੍ਹ ਚਾਰ ਘੰਟੇ, ਅਮਰਨਾਥ ਐਕਸਪ੍ਰੈੱਸ, ਸਵਰਾਜ ਐਕਸਪ੍ਰੈੱਸ, ਊਧਮਪੁਰ ਹਫ਼ਤਾਵਾਰੀ ਐਕਸਪ੍ਰੈੱਸ ਪੌਣੇ ਚਾਰ ਘੰਟੇ, ਅੰਡਮਾਨ ਐਕਸਪ੍ਰੈੱਸ ਸਾਢੇ ਤਿੰਨ ਘੰਟੇ, ਧੌਲਾਧਾਰ ਐਕਸਪ੍ਰੈੱਸ, ਆਮਰਪਾਲੀ ਐਕਸਪ੍ਰੈੱਸ ਤਿੰਨ ਘੰਟੇ, ਹੇਮਕੁੰਟ ਐਕਸਪ੍ਰੈੱਸ, ਸ਼ਾਲੀਮਾਰ ਐਕਸਪ੍ਰੈੱਸ, ਦਿੱਲੀ ਇੰਟਰਸਿਟੀ ਐਕਸਪ੍ਰੈੱਸ ਪੌਣੇ ਤਿੰਨ ਘੰਟੇ, ਜੇਹਲਮ ਐਕਸਪ੍ਰੈੱਸ ਢਾਈ ਘੰਟੇ, ਸੱਚਖੰਡ ਐਕਸਪ੍ਰੈੱਸ, ਜੰਮੂਤਵੀ ਐਕਸਪ੍ਰੈੱਸ ਸਵਾ ਦੋ ਘੰਟੇ, ਅੰਮ੍ਰਿਤਸਰ ਸਵਰਨ ਸ਼ਤਾਬਦੀ ਐਕਸਪ੍ਰੈੱਸ, ਛੇਹਰਟਾ ਲੁਧਿਆਣਾ ਐੱਮਈਐੱਮਯੂ, ਹਾਵੜਾ ਅੰਮ੍ਰਿਤਸਰ ਮੇਲ, ਦੇਹਰਾਦੂਨ ਐਕਸਪ੍ਰੈੱਸ, ਸਰਬੱਤ ਦਾ ਭਲਾ ਐਕਸਪ੍ਰੈੱਸ, ਪੂਜਾ ਐਕਸਪ੍ਰੈੱਸ ਦੋ ਘੰਟੇ, ਉੱਤਰ ਸੰਪਰਕ ਕ੍ਰਾਂਤੀ ਐਕਸਪ੍ਰੈੱਸ ਡੇਢ ਘੰਟਾ, ਅੰਮ੍ਰਿਤਸਰ ਜਨਸ਼ਤਾਬਦੀ ਐਕਸਪ੍ਰੈੱਸ ਸਵਾ ਇਕ ਘੰਟਾ, ਹਰਿਦੁਆਰ ਜਨ ਸ਼ਤਾਬਦੀ ਐਕਸਪ੍ਰੈੱਸ, ਸ਼ਾਨ-ਏ-ਪੰਜਾਬ ਐਕਸਪ੍ਰੈੱਸ, ਪਠਾਨਕੋਟ ਸੁਪਰਫਾਸਟ ਐਕਸਪ੍ਰੈੱਸ ਪੌਣੇ ਦੋ ਘੰਟੇ, ਮੁੰਬਈ ਟਰਮੀਨਲ, ਜੰਮੂਤਵੀ ਐਕਸਪ੍ਰੈੱਸ ਅੱਧਾ ਘੰਟਾ ਦੇਰੀ ਨਾਲ ਪੁੱਜੀਆਂ।