ਪੈਦਲ ਯਾਤਰਾ ਦਾ ਜੰਡਿਆਲਾ ਮੰਜਕੀ ਪੁੱਜਣ ’ਤੇ ਕੀਤਾ ਪੜਾਅ
ਪੈਦਲ ਯਾਤਰਾ ਦਾ ਜੰਡਿਆਲਾ ਮੰਜਕੀ ਪੁੱਜਣ ’ਤੇ ਕੀਤਾ ਗਿਆ ਪੜਾਅ
Publish Date: Fri, 19 Dec 2025 10:06 PM (IST)
Updated Date: Fri, 19 Dec 2025 10:07 PM (IST)
ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਚਾਰ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ 17ਵੀਂ ਪੈਦਲ ਯਾਤਰਾ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਸੁਭਾਨਾ ਤੋਂ ਫਤਿਹਗੜ੍ਹ ਸਾਹਿਬ ਤਕ ਕੱਢੀ ਜਾ ਰਹੀ ਹੈ। ਸੰਤ ਬਾਬਾ ਸੁਰਿੰਦਰ ਸਿੰਘ ਸੁਭਾਨੇ ਵਾਲਿਆਂ ਦੀ ਅਗਵਾਈ ’ਚ ਕੱਢੀ ਜਾ ਰਹੀ ਇਸ ਪੈਦਲ ਯਾਤਰਾ ਦਾ ਜੰਡਿਆਲਾ ਵਿਖੇ ਵਿਸ਼ਰਾਮ ਕਰਵਾਇਆ ਗਿਆ ਤੇ ਪੈਦਲ ਚੱਲ ਰਹੀ ਸੰਗਤ ਨੂੰ ਦੁੱਧ ਛਕਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜਵਿੰਦਰ ਸਿੰਘ ਧਾਲੀਵਾਲ ਤੇ ਬਾਬਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਯਾਤਰਾ ’ਚ ਸ਼ਾਮਲ ਸੰਗਤ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਨਮਨ ਕਰ ਰਹੀ। ਇਸ ਮੌਕੇ ਜਗਦੀਪ ਸਿੰਘ ਜੌਹਲ, ਗੁਰਪ੍ਰੀਤ ਸਿੰਘ, ਦਰਸ਼ਜੀਤ ਕੌਰ, ਕੁਲਵਿੰਦਰ ਕੌਰ, ਕਿਰਨਦੀਪ ਕੌਰ, ਹਰਜੀਤ ਕੌਰ, ਤਰਸੇਮ ਕੌਰ ਬਲਦੇਵ ਕੌਰ ਦੀਪੀ ਅਤੇ ਪਿੰਡ ਵਾਸੀ ਹਾਜ਼ਰ ਸਨ।