ਗੁਰਸਿੱਖ ਬਣੀਆਂ ਬੀਬੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ
ਗੁਰਸਿੱਖ ਬਣੀਆਂ ਬੀਬੀਆਂ ਨੂੰ ਸਿੱਖ ਸੇਵਕ ਸੁਸਾਇਟੀ ਨੇ ਸਿਲਾਈ ਮਸ਼ੀਨਾਂ ਵੰਡੀਆ
Publish Date: Fri, 28 Nov 2025 07:01 PM (IST)
Updated Date: Fri, 28 Nov 2025 07:02 PM (IST)

-ਹੜ੍ਹ ਪੀੜਤਾਂ ਦੀ ਸਿੱਖ ਸੇਵਕ ਸੁਸਾਇਟੀ ਨੇ ਲਈ ਸਾਰ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ-ਯੂਕੇ ਤੋਂ ਆਏ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਚੇਅਰਮੈਨ ਰਜਿੰਦਰ ਸਿੰਘ ਪੁਰੇਵਾਲ, ਸੂਬਾ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ ਸਮੇਤ ਸੁਸਾਇਟੀ ਮੈਂਬਰਾਂ ਵੱਲੋਂ ਪਿੰਡ ਮੰਡਾਲਾ ਛੰਨਾ ’ਚ ਧਰਮ ਬਦਲੀਆਂ ਦੇ ਦੌਰ ਨੂੰ ਬਦਲ ਕੇ ਪਰਮਿੰਦਰਪਾਲ ਸਿੰਘ ਖਾਲਸਾ ਦੇ ਉਪਰਾਲੇ ਸਦਕਾ ਦਸ ਬੀਬੀਆਂ ਅੰਮ੍ਰਿਤ ਛਕ ਕੇ ਗੁਰੂ ਵਾਲੀਆਂ ਬਣ ਗਈਆਂ ਅਤੇ ਆਪਣੇ ਬੱਚਿਆਂ ਨੂੰ ਸਿੱਖੀ ਦੀ ਰਾਹ ’ਤੇ ਤੋਰਨ ਦਾ ਪ੍ਰਣ ਕੀਤਾ। ਇਸ ਮੌਕੇ ਸੁਸਾਇਟੀ ਮੈਂਬਰਾਂ ਸਮੇਤ ਜਤਿੰਦਰਪਾਲ ਸਿੰਘ ਪਰੂਥੀ ਵਲੋਂ ਉਨ੍ਹਾਂ ਬੀਬੀਆਂ ਨੂੰ ਸਿਲਾਈ ਮਸ਼ੀਨਾਂ ਮੁਹੱਈਆ ਕਰਵਾਈਆਂ। ਇਸ ਮੌਕੇ ਸਿੰਘ ਸਭਾ ਗੁਰਦੁਆਰਾ ਮੰਡਾਲਾ ਛੰਨਾ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸਮਾਗਮ ਵੀ ਕਰਵਾਇਆ ਗਿਆ। ਗ੍ਰੰਥੀ ਸਿੰਘ ਹਰਦੇਵ ਸਿੰਘ ਨੂੰ ਸਿੱਖੀ ਪ੍ਰਚਾਰ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਕੰਵਰ ਸਤਨਾਮ ਸਿੰਘ ਸਕੂਲ ਦੇ ਬੱਚਿਆਂ ਨੇ ਕੀਰਤਨ ਤੇ ਕਵਿਸ਼ਰੀ ਦੁਆਰਾ ਆਪਣੀ ਹਾਜ਼ਰੀ ਲਗਵਾਈ। ਗੁਰਮਤਿ ਪ੍ਰਸ਼ਨੋਤਰੀ ਮੁਕਾਬਲੇ ਵੀ ਕਰਵਾਏ ਗਏ। ਭਾਈ ਪਰਮਿੰਦਰਪਾਲ ਸਿੰਘ ਖਾਲਸਾ ਨੇ ਬੜੇ ਫਖਰ ਨਾਲ ਦੱਸਿਆ ਕਿ ਪਿੰਡ ਵਿਚ ਧਰਮ ਬਦਲੀ ਨੂੰ ਠਲ ਪਾ ਦਿੱਤੀ ਗਈ ਹੈ। ਜਿਨ੍ਹਾਂ ਲੋਕਾਂ ਨੂੰ ਪੈਸੇ ਦੇ ਕੇ ਧਰਮ ਬਦਲਣ ਲਈ ਲਲਚਾਇਆ ਜਾ ਰਿਹਾ ਸੀ, ਉਹ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ ਬਣ ਰਹੇ ਨੇ। ਦਲਿਤ ਭਾਈਚਾਰੇ ਵਿੱਚ ਸਿੱਖੀ ਵੱਲ ਰੁਝਾਨ ਬਹੁਤ ਵਧ ਗਿਆ ਹੈ। ਚੇਅਰਮੈਨ ਰਜਿੰਦਰ ਸਿੰਘ ਪੁਰੇਵਾਲ ਨੇ ਕਿਹਾ ਕਿ ਉਹ ਇੱਥੇ ਗਰੀਬ ਭਾਈਚਾਰੇ ਦੇ ਰੁਜ਼ਗਾਰ, ਧਰਮ ਪ੍ਰਚਾਰ ਤੇ ਮੈਡੀਕਲ ਸਹੂਲਤਾਂ ਵੱਲ ਧਿਆਨ ਦੇ ਰਹੇ ਹਨ। ਇਹ ਸਭ ਸੰਗਤ ਦੇ ਦਸਵੰਧ ਨਾਲ ਹੀ ਸੰਭਵ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਨੇੜੇ ਦੇ ਪਿੰਡਾਂ ਵਿੱਚ ਵੀ ਇਹ ਧਰਮ ਪ੍ਰਚਾਰ ਲਹਿਰ ਚਲਾਈ ਜਾਵੇਗੀ। ਸਮਾਗਮ ਤੋਂ ਬਾਅਦ ਹੜ੍ਹ ਪੀੜਤ ਪਰਿਵਾਰਾਂ ਨੂੰ ਕੰਬਲ ਤੇ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਇਸਦੇ ਨਾਲ ਹੀ ਸ਼ਾਹਕੋਟ ਦੇ ਨੇੜਲੇ ਪਿੰਡ ਰਾਜੇਵਾਲ ਵਿਖੇ ਪਹੁੰਚ ਕੇ ਸਿੱਖ ਸੇਵਕ ਸੁਸਾਇਟੀ ਦੇ ਜਥੇ ਨੇ ਅੰਮ੍ਰਿਤਧਾਰੀ ਲੜਕੀ ਪ੍ਵਿਆ ਕੌਰ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ, ਜੋ ਫ਼ੀਸ ਨਾ ਦੇਣ ਕਾਰਨ ਉਹ ਪ੍ਰੀਖਿਆ ਨਹੀਂ ਦੇ ਸਕੀ। ਇਸ ਮੌਕੇ ਸਰਕਲ ਇੰਚਾਰਜ ਬਲਜੀਤ ਸਿੰਘ, ਮਨਦੀਪ ਸਿੰਘ ਪ੍ਰਿੰਸੀਪਲ, ਅੰਮ੍ਰਿਤਪਾਲ ਕੌਰ, ਗੁਰਪ੍ਰੀਤ ਕੌਰ ਤੇ ਜੀਰੋ ਫੀਸ ਸਕੂਲ ਦਾ ਸਟਾਫ ਸੰਦੀਪ ਸਿੰਘ ਚਾਵਲਾ, ਹਰਦੇਵ ਸਿੰਘ ਗਰਚਾ, ਸਾਹਿਬ ਸਿੰਘ, ਗੁਰਪ੍ਰੀਤ ਸਿੰਘ ਰਾਜੂ, ਤਜਿੰਦਰ ਸਿੰਘ, ਕਮਲਜੀਤ ਸਿੰਘ ਜਮਸ਼ੇਰ, ਗੁਰਦੁਆਰਾ ਪ੍ਰਧਾਨ ਜੋਗਿੰਦਰ ਸਿੰਘ, ਗ੍ਰੰਥੀ ਹਰਦੇਵ ਸਿੰਘ ਤੇ ਪਿੰਡ ਮੁੰਡੀ ਕਾਹਲੋਂ ਤੋਂ ਕੁਲਦੀਪ ਸਿੰਘ ਵੀ ਸੇਵਾ ਵਿੱਚ ਸ਼ਾਮਲ ਹੋਏ।