ਸੱਜਣ ਕੁਮਾਰ ਨੂੰ ਬਰੀ ਕਰਨ ’ਤੇ ਸਿੱਖ ਤਾਲਮੇਲ ਕਮੇਟੀ ਨੇ ਪ੍ਰਗਟਾਈ ਨਾਰਾਜ਼ਗੀ
ਸੱਜਣ ਕੁਮਾਰ ਨੂੰ ਬਰੀ ਕਰਨ ’ਤੇ ਸਿੱਖ ਤਾਲਮੇਲ ਕਮੇਟੀ ਨੇ ਪ੍ਰਗਟਾਈ ਨਾਰਾਜ਼ਗੀ
Publish Date: Thu, 22 Jan 2026 08:07 PM (IST)
Updated Date: Fri, 23 Jan 2026 04:13 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : 1984 ’ਚ ਦਿੱਲੀ ਵਿਚ ਸਿੱਖ ਕਤਲੇਆਮ ਦੇ ਮੁਲਜ਼ਮ ਸੱਜਣ ਕੁਮਾਰ, ਜਿਸ ’ਤੇ ਲਗਾਤਾਰ 40 ਸਾਲ ਤੋਂ ਕੇਸ ਚੱਲ ਰਿਹਾ ਸੀ, ਨੂੰ ਦਿੱਲੀ ਦੀ ਅਦਾਲਤ ਵੱਲੋਂ ਬਰੀ ਕਰਨ ਦੇ ਫੈਸਲੇ ਨੇ ਇਨਸਾਫ਼ ਪਸੰਦ ਕੌਮ ਸਿੱਖਾਂ ਨੂੰ ਬਹੁਤ ਹੀ ਨਿਰਾਸ਼ ਕੀਤਾ ਹੈ। ਇਸ ਫ਼ੈਸਲੇ ਨੇ ਇਹ ਸਾਬਤ ਕੀਤਾ ਹੈ ਕਿ ਇਸ ਦੇਸ਼ ’ਚ ਸਿੱਖਾਂ ਲਈ ਕੋਈ ਇਨਸਾਫ਼ ਨਹੀਂ, ਕਾਤਲਾਂ ਨੂੰ ਬਰੀ ਕੀਤਾ ਜਾਂਦਾ ਹੈ, ਜ਼ਬਰ-ਜਨਾਹ ਕਰਨ ਵਾਲਿਆਂ ਨੂੰ ਲਗਾਤਾਰ ਪੈਰੋਲ ਦਿੱਤੀ ਜਾ ਰਹੀ ਹੈ। ਧਰਮੀ ਸਿੱਖ ਬੰਦੀਆਂ ਨੂੰ 32 ਸਾਲਾ ਤੋਂ ਇਕ ਵਾਰ ਵੀ ਪੈਰੋਲ ਨਹੀਂ ਦਿਤੀ ਗਈ। ਇਹ ਵਿਚਾਰ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਹਰਵਿੰਦਰ ਸਿੰਘ ਚਿੱਟਕਾਰਾ, ਹਰਪਾਲ ਸਿੰਘ ਪਾਲੀ ਚੱਢਾ, ਅਮਨਦੀਪ ਸਿੰਘ ਬੱਗਾ ਨੇ ਸਾਂਝੇ ਬਿਆਨ ਰਾਹੀਂ ਕਹੇ। ਉਨ੍ਹਾਂ ਕਿਹਾ ਕਿ ਕਿ ਸਾਰੀਆਂ ਪਾਰਟੀਆਂ ਸਿੱਖ ਕੌਮ ਨਾਲ ਖੜ੍ਹੇ ਹੋਣ ਦੀਆਂ ਗੱਲਾਂ ਬਹੁਤ ਕਰਦੀਆਂ ਹਨ ਪਰ ਸਿੱਖਾਂ ਨਾਲ ਹੋ ਰਹੀ ਬੇਇਨਸਾਫ਼ੀ ਖ਼ਿਲਾਫ ਕੋਈ ਬੋਲਣ ਲਈ ਤਿਆਰ ਨਹੀਂ। ਸਿੱਖਾਂ ਨੂੰ ਖੁਦ ਮਜ਼ਬੂਤ ਹੋਣਾ ਪਵੇਗਾ ਆਪਣੀ ਤਾਕਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਨਿੱਜੀ ਚੌਹਦਰਾ ਨੂੰ ਛੱਡ ਕੇ ਇਕੱਠੇ ਹੋਣਾ ਪਵੇਗਾ, ਨਹੀਂ ਤਾਂ ਅਜੋਕੀ ਸਿੱਖ ਲੀਡਰਸ਼ਿਪ ਨੂੰ ਕੌਮ ਕਦੇ ਮਾਫ਼ ਨਹੀਂ ਕਰੇਗੀ। ਇਸ ਮੌਕੇ ਹਰਪ੍ਰੀਤ ਸਿੰਘ ਸੋਨੂੰ, ਗੁਰਮੀਤ ਸਿੰਘ ਭਾਟੀਆ ਆਦਿ ਹਾਜ਼ਰ ਸਨ।