ਜੇ ਮਿਨਹਾਸ ਤੇ ਟੀਮ ਦੇ ਕਾਰਜ ਸ਼ਲਾਘਾਯੋਗ : ਗਿਆਨੀ ਨਰਿੰਦਰ ਸਿੰਘ
ਜੇ ਮਿਨਹਾਸ ਤੇ ਟੀਮ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜ ਸ਼ਲਾਘਾ ਹਨ-ਗਿਆਨੀ ਨਰਿੰਦਰ ਸਿੰਘ
Publish Date: Fri, 21 Nov 2025 09:02 PM (IST)
Updated Date: Sat, 22 Nov 2025 04:13 AM (IST)

ਗਿਆਨੀ ਨਰਿੰਦਰ ਸਿੰਘ ਨੇ ਲਾਇਨਜ਼ ਆਈ ਹਸਪਤਾਲ ਆਦਮਪੁਰ ਦਾ ਕੀਤਾ ਦੌਰਾ ਆਈ ਹਸਪਤਾਲ ’ਚ ਚੱਲ ਰਹੇ ਨਿਸ਼ਕਾਮ ਸੇਵਾ ਕਾਰਜਾਂ ਦੀ ਕੀਤੀ ਸ਼ਲਾਘਾ ਅਕਸ਼ੈਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ ਗਿਆਨੀ ਨਰਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸਰੀ (ਕੈਨੇਡਾ) ਤੇ ਫਾਊਂਡਰ ਗੁਰੂ ਨਾਨਕ ਫ਼ੂਡ ਬੈਂਕ ਪ੍ਰਸਿੱਧ ਸਮਾਜ ਸੇਵਕ ਜੇ ਮਿਨਹਾਸ ਦੇ ਸੱਦੇ ’ਤੇ ਲਾਇਨ ਆਈ ਹਸਪਤਾਲ ਆਦਮਪੁਰ ਪਹੁੰਚੇ। ਇਸ ਮੌਕੇ ਉਨ੍ਹਾਂ ਲਾਇਨ ਆਈ ਹਸਪਤਾਲ ਤੇ ਉਸਾਰੀ ਅਧੀਨ ਮਲਟੀ ਸਪੈਸ਼ਿਲੀਟੀ ਹਸਪਤਾਲ ਦਾ ਜਾਇਜ਼ਾ ਲਿਆ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਕੰਮ ਸਮਾਜ-ਸੇਵਕ ਜਤਿੰਦਰ ਜੇ ਮਿਨਹਾਸ ਕੈਨੇਡਾ, ਲਾਇਨ ਆਈ ਹਸਪਤਾਲ ਦੇ ਚੇਅਰਮੈਨ ਦਸਵਿੰਦਰ ਕੁਮਾਰ ਚਾਂਦ, ਉਪ ਚੇਅਰਮੈਨ ਅਮਰਜੀਤ ਸਿੰਘ ਭੋਗਪੁਰੀਆ ਤੇ ਲਾਇਨ ਕਲੱਬ ਦੀ ਪੂਰੀ ਟੀਮ ਕਰ ਰਹੀ ਹੈ, ਉਸ ਤੋਂ ਉੱਪਰ ਹੋਰ ਕੋਈ ਵੱਡਾ ਸਮਾਜ-ਸੇਵਾ ਦਾ ਕੰਮ ਨਹੀਂ ਹੈ। ਉਹ ਗੁਰੂ ਮਹਾਰਾਜ ਜੀ ਦੀ ਅੱਗੇ ਅਰਦਾਸ ਕਰਦੇ ਹਨ ਕਿ ਇਸ ਟੀਮ ਨੂੰ ਇਸੇ ਤਰ੍ਹਾਂ ਸਮਾਜ ਭਲਾਈ ਦੇ ਕੰਮ ਕਰਨ ਦਾ ਬਲ ਬਖਸ਼ਣ। ਉਨ੍ਹਾਂ ਹਸਪਤਾਲ ਤੇ ਉਸਾਰੀ ਅਧੀਨ 5 ਮੰਜ਼ਿਲੀ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਦੌਰਾ ਵੀ ਕੀਤਾ l ਉਨ੍ਹਾਂ ਨੇ ਹਸਪਤਾਲ ’ਚ ਦਾਖਲ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ। ਗਿਆਨੀ ਨਰਿੰਦਰ ਸਿੰਘ ਨੇ ਆਈ ਹਸਪਤਾਲ ਤੇ ਉਸਾਰੀ ਅਧੀਨ 5 ਮੰਜ਼ਿਲ ਮਲਟੀ ਸਪੈਸ਼ਲਿਟੀ ਹਸਪਤਾਲ ’ਚ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ। ਉਪਰੰਤ ਜਤਿੰਦਰ ਜੇ. ਮਿਨਹਾਸ ਨੇ ਉਨ੍ਹਾਂ ਨੂੰ ਦੱਸਿਆ ਕਿ ਸ਼ਹਿਰ ’ਚ ਡਾਇਲਸਿਸ ਸੈਂਟਰ ਨਹੀਂ ਹੈ,ਜਿਸ ਕਾਰਨ ਲੋਕਾਂ ਨੂੰ ਡਾਇਲਸਿਸ ਕਰਵਾਉਣ ਲਈ ਜਲੰਧਰ ਜਾਂ ਹੁਸ਼ਿਆਰਪੁਰ ਜਾਣਾ ਪੈਂਦਾ ਹੈ। ਉਨ੍ਹਾਂ ਗਿਆਨੀ ਨਰਿੰਦਰ ਸਿੰਘ ਨੂੰ ਬੇਨਤੀ ਕੀਤੀ ਕਿ ਉਸਾਰੇ ਜਾ ਰਹੇ ਮਲਟੀ ਸਪੈਸ਼ਲਿਟੀ ਹਸਪਤਾਲ ’ਚ ਡਾਇਲਸਿਸ ਸੈਂਟਰ ਲਈ ਜਗ੍ਹਾ ਹੈ ਤੇ ਉਹ ਇਸ ਹਸਪਤਾਲ ’ਚ ਡਾਇਲਸਿਸ ਸੈਂਟਰ ਦੇ ਪ੍ਰਬੰਧ ਕਰਵਾ ਦੇਣ, ਜਿਸ ਨਾਲ ਲੋਕਾਂ ਦੀ ਬਹੁਤ ਵੱਡੀ ਸਮੱਸਿਆ ਦਾ ਹੱਲ ਹੋ ਜਾਵੇਗਾ l ਅੰਤ ’ਚ ਪ੍ਰਬੰਧਕਾਂ ਵੱਲੋਂ ਗਿਆਨੀ ਨਰਿੰਦਰ ਸਿੰਘ ਨੂੰ ਸਿਰੋਪਾ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ l ਇਸ ਮੌਕੇ ਪਰਮਜੀਤ ਸਿੰਘ ਚਾਵਲਾ ਸਾਬਕਾ ਜ਼ਿਲ੍ਹਾ ਗਵਰਨਰ ਲਾਇਨਜ਼ ਕਲੱਬ, ਕੁਲਵੀਰ ਸਿੰਘ, ਵਿਨੋਦ ਟੰਡਨ ਸਾਬੀ ਜਲਪੋਤ ਤੇ ਹੋਰ ਪਤਵੰਤੇ ਹਾਜ਼ਰ ਸਨ।