ਸ਼ੈਲੇਦਰ ਸਿੰਘ ਦਾ ਡੋਗਰੀ ਭਾਸ਼ਾ 'ਚ ਲਿਖਿਆ ਨਾਵਲ 'ਹਾਸ਼ੀਏ 'ਤੇ' ਦਾ ਪੰਜਾਬੀ ਅਨੁਵਾਦ 'ਬੌਣਾ ਰੁੱਖ' ਰਿਲੀਜ਼
ਸ਼ੈਲੇਦਰ ਸਿੰਘ ਦਾ ਡੋਗਰੀ ਭਾਸ਼ਾ ਵਿਚ ਲਿਖਿਆ ਨਾਵਲ 'ਹਾਸ਼ੀਏ 'ਤੇ' ਦਾ ਪੰਜਾਬੀ ਅਨੁਵਾਦ 'ਬੌਣਾ ਰੁੱਖ' ਅੱਜ ਇੱਥੋਂ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਖੇ ਰਿਲੀਜ਼ ਕੀਤਾ ਗਿਆ। ਨਾਵਲ ਦੇ ਅਨੁਵਾਦਕ ਬਲਜੀਤ ਸਿੰਘ ਰੈਣਾ ਹਨ। ਮੰਚ ਸੰਚਾਲਨ ਕਰਦਿਆਂ ਡਾ. ਯਾਦਵਿੰਦਰ ਸਿੰਘ ਨੇ ਕਿਹਾ ਕਿ ਲੇਖਕ ਨੇ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ 'ਨੀਚਾ ਅੰਦਰ ਨੀਚੁ' ਦੀ ਗਵਾਹੀ ਦੀ ਪੇਸ਼ਕਾਰੀ ਨਾਵਲ ਵਿਚ ਕੀਤੀ ਹੈ।
Publish Date: Sun, 12 Feb 2023 06:09 PM (IST)
Updated Date: Sun, 12 Feb 2023 11:48 PM (IST)
ਵੈੱਬ ਡੈਸਕ: ਸ਼ੈਲੇਦਰ ਸਿੰਘ ਦਾ ਡੋਗਰੀ ਭਾਸ਼ਾ ਵਿਚ ਲਿਖਿਆ ਨਾਵਲ 'ਹਾਸ਼ੀਏ 'ਤੇ' ਦਾ ਪੰਜਾਬੀ ਅਨੁਵਾਦ 'ਬੌਣਾ ਰੁੱਖ' ਅੱਜ ਇੱਥੋਂ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਖੇ ਰਿਲੀਜ਼ ਕੀਤਾ ਗਿਆ। ਨਾਵਲ ਦੇ ਅਨੁਵਾਦਕ ਬਲਜੀਤ ਸਿੰਘ ਰੈਣਾ ਹਨ। ਮੰਚ ਸੰਚਾਲਨ ਕਰਦਿਆਂ ਡਾ. ਯਾਦਵਿੰਦਰ ਸਿੰਘ ਨੇ ਕਿਹਾ ਕਿ ਲੇਖਕ ਨੇ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ 'ਨੀਚਾ ਅੰਦਰ ਨੀਚੁ' ਦੀ ਗਵਾਹੀ ਦੀ ਪੇਸ਼ਕਾਰੀ ਨਾਵਲ ਵਿਚ ਕੀਤੀ ਹੈ।
ਐੱਨਐੱਨ ਵੋਹਰਾ ਨੇ (ਸਾਬਕਾ ਗਵਰਨਰ ਜੰਮੂ-ਕਸ਼ਮੀਰ) ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਕਿਤਾਬਾਂ ਦਾ ਅਨੁਵਾਦ ਕਰਕੇ ਖੇਤਰੀ ਭਾਸ਼ਾ ਨੂੰ, ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇ, ਤਾਂ ਜੋ ਇਕ ਭਾਸ਼ਾ ਦੀਆਂ ਕਿਤਾਬਾਂ ਉਨ੍ਹਾਂ ਲੋਕਾਂ ਤਕ ਵੀ ਪਹੁੰਚ ਸਕਣ ਜੋ ਤੁਹਾਡੀ ਭਾਸ਼ਾ ਨਹੀਂ ਜਾਣਦੇ। ਵੋਹਰਾ ਨੇ ਕਿਹਾ ਕਿ ਨੈਸ਼ਨਲ ਬੁੱਕ ਟਰੱਸਟ (ਐੱਨਬੀਟੀ) ਨੂੰ ਇਸ ਖੇਤਰ ਵਿੱਚ ਵੱਧ ਤੋਂ ਵੱਧ ਕੰਮ ਕਰਨਾ ਚਾਹੀਦਾ ਹੈ ਤੇ ਬਹੁਤਾਤ ਵਿੱਚ ਕਿਤਾਬਾਂ ਪ੍ਰਕਾਸ਼ਿਤ ਕਰਕੇ ਪਾਠਕਾਂ ਨੂੰ ਘੱਟ ਕੀਮਤ 'ਤੇ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਮਾਤਾ ਭਾਸ਼ਾ ਦੀ ਵਰਤੋਂ ਬੋਲਚਾਲ ਦੀ ਭਾਸ਼ਾ ਤੋਂ ਵਾਂਝੇ ਹੋਣ ਬਾਰੇ ਖ਼ਦਸ਼ਾ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਇਸ ਨਾਵਲ ਨੇ ਪੂਰੇ ਹਿੰਦੁਸਤਾਨ ਵਿਚ ਵਸਦੇ ਗ਼ਰੀਬ ਲੋਕਾਂ ਦੀ ਆਵਾਜ਼ ਬਣਨਾ ਹੈ। ਉਨ੍ਹਾਂ ਨੇ ਬਤੌਰ ਗਵਰਨਰ ਡੋਗਰੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਯਤਨਾਂ ਨੂੰ ਸਾਝਾਂ ਕੀਤਾ।