'ਦਿ ਨੋਬੇਲ ਸਕੂਲ' ’ਚ ਹੋਇਆ ਇਨਾਮ ਵੰਡ ਸਮਾਗਮ
'ਦ ਨੋਬੇਲ ਸਕੂਲ' ਨੇ ਮਨਾਇਆ ਸਾਲਾਨਾ ਇਨਾਮ ਵੰਡ ਸਮਾਗਮ
Publish Date: Mon, 01 Dec 2025 07:02 PM (IST)
Updated Date: Mon, 01 Dec 2025 07:05 PM (IST)

ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : 'ਦਿ ਨੋਬੇਲ ਸਕੂਲ' ’ਚ ਸੁਪਨਿਆਂ ਦੀ ਉਡਾਣ ਨੂੰ ਦਰਸਾਉਂਦਾ 'ਪਰਵਾਜ਼' ਥੀਮ ’ਤੇ ਅਧਾਰਤ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਵਿਧਾਇਕ ਬਲਕਾਰ ਸਿੰਘ ਮੁੱਖ ਮਹਿਮਾਨ ਵਜੋਂ ਉਚੇਚੇ ਤੌਰ ’ਤੇ ਪੁੱਜੇ। ਜਿਨ੍ਹਾਂ ਦਾ ਚੇਅਰਮੈਨ ਪ੍ਰੋ. ਸੀਐੱਲ ਕੋਛੜ,ਮੈਨੇਜਿੰਗ ਡਾਇਰੈਕਟਰ ਕੁਮਾਰ ਸ਼ਿਵ ਕੋਛੜ, ਡੇਵਿਟ ਕਾਲਜ ਦੀ ਪ੍ਰੋਫ਼ੈਸਰ ਆਰਤੀ ਕੋਛੜ, ਦੀਪਕ ਕੋਛੜ (ਐੱਸਡੀਓ), ਡਾ.ਸੰਗੀਤਾ ਅਰੋੜਾ (ਐੱਚਓਡੀ ਐੱਚਐੱਮਵੀ), ਡਾ.ਨੀਰੂ ਮਲਹੋਤਰਾ (ਐੱਚਓਡੀ ਡੇਵੀਏਟ), ਰਿਸ਼ਿਕਾ ਮਲਹੋਤਰਾ (ਇੰਟਰਪਨਿਓਰ), ਮਾਸਟਰ ਕਾਰਤਿਕੇ, ਡਾਇਰੈਕਟਰ ਸਰੋਜ ਸ਼ਰਮਾ, ਪ੍ਰਿੰਸੀਪਲ ਰਵਿੰਦਰ ਕੌਰ, ਅਨੀਤਾ, ਸ਼ਵੇਤਾ, ਪਰਮਿੰਦਰ, ਨੇਹਾ, ਮਨਪ੍ਰੀਤ ਸੁਰੀਲਾ, ਸੋਨਮ, ਰੁਪਾਲੀ, ਨੀਰੂ ਬਾਲਾ, ਰਿਤਿਕਾ ਤੇ ਸਮੁੱਚੇ ਸਟਾਫ ਵੱਲੋਂ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ ਗਿਆ। 'ਪਰਵਾਜ਼' ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਰਵਿੰਦਰ ਕੌਰ ਤੇ ਸੀਨੀਅਰ ਵਿੰਗ ਕੋਆਰਡੀਨੇਟਰ ਅਨੀਤਾ ਤੇ ਸ਼ਵੇਤਾ ਵੱਲੋਂ ਦੀਪ ਜਗਾ ਕੇ ਕੀਤੀ ਗਈ। ਡਾਇਰੈਕਟਰ ਨੇ ਸਾਰੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਤੇ ਆਪਣੇ ਸੁਪਨਿਆਂ ਨੂੰ ਪ੍ਰਾਪਤ ਕਰਨ ਲਈ ਜੀਵਨ ’ਚ ਉੱਚੀਆਂ ਉਡਾਣਾਂ ਭਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ, ਚੇਅਰਮੈਨ ਨੇ ਸਕੂਲ ਦੇ ਦਸ ਸਫਲ ਸਾਲ ਪੂਰੇ ਹੋਣ 'ਤੇ ਸਾਰਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਸਕੂਲ ਦੀ ਪ੍ਰਗਤੀ, ਪ੍ਰਾਪਤੀਆਂ ਤੇ ਭਵਿੱਖ ਦੀਆਂ ਯੋਜਨਾਵਾਂ ਨੂੰ ਵਿਸਥਾਰ ਨਾਲ ਦੱਸਿਆ। ਵਿਦਿਆਰਥੀਆਂ ਨੇ ਇਕ ਸ਼ਾਨਦਾਰ ਸਰਸਵਤੀ ਵੰਦਨਾ ਨਾਲ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਮਾਈਮ, ਸੂਫ਼ੀਆਨਾ ਸਮੇਤ ਕਈ ਮਨਮੋਹਕ ਪੇਸ਼ਕਾਰੀਆਂ ਕੀਤੀਆਂ ਗਈਆਂ। ਹਰਿਆਣਵੀ ਡਾਂਸ, ਗੁਜਰਾਤੀ ਗਰਬਾ, ਰਾਜਸਥਾਨੀ ਤੇ ਪੰਜਾਬੀ ਗਿੱਧਾ ਤੇ ਭੰਗੜਾ ਵਰਗੀਆਂ ਪੇਸ਼ਕਾਰੀਆਂ ਨੇ ਭਾਰਤ ਦੀ ਅਨੇਕਤਾ ’ਚ ਏਕਤਾ ਨੂੰ ਉਜਾਗਰ ਕੀਤਾ। ਜਮਾਤ ਨੌਵੀਂ ਦੀ ਵਿਦਿਆਰਥਣ ਗੁਰਜੋਤ ਕੌਰ ਨੇ ਆਪਣੀ ਸਕੂਲੀ ਯਾਤਰਾ ਦਾ ਵਰਣਨ ਕਰਦਿਆਂ ਇਕ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ। ਸਮਾਗਮ ਦਾ ਮੁੱਖ ਆਕਰਸ਼ਣ ਸਟੇਜ ਪਲੇਅ ਬਾਗਬਾਨ ਸੀ। ਸਮਾਗਮ ਦੌਰਾਨ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਯਾਦਗਾਰੀ ਟਰਾਫੀਆਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਕਿੰਦਾ, ਜੋਗਿੰਦਰ ਸਿੰਘ ਚੱਕਰਾਲਾ, ਨੰਬਰਦਾਰ ਜਾਗੀਰ ਸਿੰਘ, ਡਾਇਰੈਕਟਰ ਅਮਰੀਕ ਸਿੰਘ, ਅਮਰਜੀਤ ਸਿੰਘ ਭਾਟੀਆ ਤੇ ਵਿਦਿਆਰਥੀਆਂ ਦੇ ਮਾਪੇ ਮੌਜੂਦ ਸੀ।