ਬਾਬਾ ਸਾਹਿਬ ਦੀ ਵਿਚਾਰਧਾਰਾ ’ਤੇ ਚੱਲਣ ਦੀ ਲੋੜ : ਸੰਧੂ
ਬਾਬਾ ਸਾਹਿਬ ਦੀ ਵਿਚਾਰਧਾਰਾ ’ਤੇ ਚੱਲ ਕੇ ਸਮਾਜਸੇਵੀ ਉਪਰਾਲੇ ਕਰਨ ਦੀ ਲੋੜ
Publish Date: Sat, 06 Dec 2025 07:23 PM (IST)
Updated Date: Sat, 06 Dec 2025 07:27 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਭਾਰਤੀ ਸੰਵਿਧਾਨ ਦੇ ਨਿਰਮਾਤਾ ਵਿਸ਼ਵ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀ ਨਿਰਵਾਣ ਦਿਵਸ ’ਤੇ ਕਾਂਗਰਸੀ ਆਗੂ ਰਜਿੰਦਰ ਸੰਧੂ ਵੱਲੋਂ ਬਾਬਾ ਸਾਹਿਬ ਅੰਬੇਦਕਰ ਚੌਕ ਫਿਲੌਰ ਵਿਖੇ ਬਾਬਾ ਸਾਹਿਬ ਦੇ ਬੁੱਤ ’ਤੇ ਫੁੱਲ ਪਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਰਜਿੰਦਰ ਸੰਧੂ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਬਾਬਾ ਸਾਹਿਬ ਦੇ ਮਾਰਗ ’ਤੇ ਚੱਲ ਕੇ ਸਮਾਜ ਸੇਵੀ ਉਪਰਾਲੇ ਕਰੋ ਤੇ ਆਪਣੇ ਬੱਚਿਆਂ ਨੂੰ ਵਿਦਿਆ ਦਾ ਅਨਮੋਲ ਗਹਿਣਾ ਦਿਓ ਤਾਂ ਜੋ ਸਾਡੇ ਬੱਚੇ ਉੱਚ ਵਿੱਦਿਆ ਪ੍ਰਾਪਤ ਕਰਕੇ ਬਾਬਾ ਸਾਹਿਬ ਦਾ ਤੇ ਤੁਹਾਡਾ ਨਾਂ ਵਿਸ਼ਵ ਪੱਧਰ ਤੱਕ ਚਮਕਾ ਸਕਣ। ਇਸ ਮੌਕੇ ਪਰਗਣ ਰਾਮ ਸਾਬਕਾ ਸਰਪੰਚ ਦਿਆਲਪੁਰ, ਰਾਮ ਮੂਰਤੀ ਪ੍ਰਧਾਨ, ਪਰਮਾਨੰਦ ਸਾਬਕਾ ਐੱਮਸੀ ਫਿਲੌਰ, ਅਮਰੀਕ ਸਿੰਘ ਸਾਬਕਾ ਸਰਪੰਚ ਥਲਾ ਆਦਿ ਹਾਜਰ ਸਨ।