‘ਕੁੱਖਾਂ’ ਤੇ ‘ਰੁੱਖਾਂ’ ਨੂੰ ਸੰਭਾਲਣ ਦੀ ਲੋੜ : ਢੀਂਗਰਾ
ਵਰਤਮਾਨ ਸਮੇਂ 'ਚ 'ਕੁੱਖਾਂ' ਤੇ 'ਰੁੱਖਾਂ' ਨੂੰ ਸੰਭਾਲਣ ਦੀ ਲੋੜ - ਮੋਨੂੰ ਢੀਂਗਰਾ
Publish Date: Wed, 28 Jan 2026 08:17 PM (IST)
Updated Date: Wed, 28 Jan 2026 08:19 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਅੱਜ ਅੱਪਰਾ ਵਿਖੇ ਮੀਡੀਆ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਉੱਘੇ ਸਮਾਜ ਸੇਵਕ ਮੋਨੂੰ ਢੀਂਗਰਾ ਨੇ ਕਿਹਾ ਕਿ ਵਰਤਮਾਨ ਸਮੇਂ 'ਚ ਜਿਸ ਤਰਾਂ ਲੜਕੀਆਂ ਦੀ ਗਿਣਤੀ ਲੜਕਿਆਂ ਦੀ ਤੁਲਨਾ 'ਚ ਘੱਟ ਰਹੀ ਹੈ ਤੇ ਵਾਤਾਵਰਨ ਗੰਧਲਾ ਤੇ ਅਸੰਤੁਲਿਤ ਹੋ ਰਿਹਾ ਹੈ, ਇਸ ਲਈ ਜ਼ਰੂਰੀ ਹੋ ਗਿਆ ਹੈ ਕਿ ਵਰਤਮਾਨ ਸਮੇਂ ‘ਚ ‘ਕੁੱਖਾਂ’ ਤੇ ‘ਰੁੱਖਾਂ’ ਨੂੰ ਸੰਭਾਲਿਆ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਆਪਣੀਆਂ ਧੀਆਂ, ਭੈਣਾਂ ਨੂੰ ਪੜ੍ਹਾਉਣਾ ਵੀ ਜ਼ਰੂਰ ਚਾਹੀਦਾ ਹੈ, ਕਿਉਂਕਿ ਜੇ ਇਕ ਔਰਤ ਪੜ੍ਹਦੀ ਹੈ ਤਾਂ ਪੂਰਾ ਪਰਿਵਾਰ ਪੜ੍ਹਨ ਲੱਗ ਜਾਂਦਾ ਹੈ। ਮੋਨੂੰ ਢੀਂਗਰਾ ਨੇ ਅੱਗੇ ਕਿਹਾ ਕਿ ਵਾਤਾਵਰਨ ਨੂੰ ਬਚਾਈ ਰੱਖਣ ਲਈ ਵੀ ਸਾਨੂੰ ਵੱਧ ਤੋਂ ਵੱਧ ਪੌਦੇ ਲਾਉਣੇ ਚਾਹੀਦੇ ਹਨ। ਇਸ ਲਈ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਰਲ ਕੇ ਇਕ ਨਵੀਂ ਲਹਿਰ ਚਲਾਵੇ ਤਾਂ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਇਕ ਬਿਹਤਰ ਵਾਤਾਵਰਨ ਪ੍ਰਦਾਨ ਕਰ ਸਕੀਏ।