ਰਵਾਇਤੀ ਡੋਰ ਨਾਲ ਕਰਨ ਪਤੰਗਬਾਜ਼ੀ ਕਰਨ ਦਾ ਸੁਨੇਹਾ
ਰਵਾਇਤੀ ਡੋਰ ਨਾਲ ਕਰਨ ਪਤੰਗਬਾਜ਼ੀ ਕਰਨ ਦਾ ਦਿੱਤਾ ਸੁਨੇਹਾ
Publish Date: Mon, 12 Jan 2026 06:52 PM (IST)
Updated Date: Mon, 12 Jan 2026 07:48 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸੀਨੀਅਰ ਕਾਂਗਰਸੀ ਆਗੂ ਤੇ ਸਮਾਜ ਸੇਵੀ ਰਵਿੰਦਰ ਸਿੰਘ ਲਾਡੀ ਨੇ ਸੁਨੇਹਾ ਦਿੰਦਿਆਂ ਹੋਇਆਂ ਕਿਹਾ ਕਿ ਪਤੰਗ ਉਡਾਉਣਾ ਸਾਡਾ ਪੁਰਾਣਾ ਸੱਭਿਆਚਾਰ ਹੈ। ਲੋਹੜੀ ਤੇ ਬਸੰਤ ਰੁੱਤ ਦੌਰਾਨ ਹਰ ਪੀੜ੍ਹੀ ਦੇ ਲੋਕ ਪਤੰਗਬਾਜ਼ੀ ਕਰਦੇ ਆ ਰਹੇ ਹਨ ਪਰ ਅਜੋਕੇ ਸਮੇਂ ’ਚ ਪਲਾਸਟਿਕ ਦੀ ਡੋਰ ਨਾਲ ਕੀਤੀ ਜਾ ਰਹੀ ਪਤੰਗਬਾਜ਼ੀ ਮਨੁੱਖੀ ਤੇ ਪੰਛੀਆਂ ਲਈ ਬੇਹੱਦ ਖਤਰਨਾਕ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪ੍ਰਸ਼ਾਸਨ ਵੱਲੋਂ ਕਈ ਸਾਲਾਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਇਸਦੇ ਬਾਵਜੂਦ ਵੀ ਪਲਾਸਟਿਕ ਦੀ ਡੋਰ ਦੇ ਨਾਲ ਦੇਸ਼ ਭਰ ’ਚ ਪਤੰਗਬਾਜ਼ੀ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਜਿਸ ਨਾਲ ਮਨੁੱਖੀ ਜਾਨਾਂ ਤੋਂ ਇਲਾਵਾ ਪਸ਼ੂ ਪੰਛੀਆਂ ਦਾ ਵੀ ਨੁਕਸਾਨ ਹੁੰਦਾ ਹੈ। ਉਨ੍ਹਾਂ ਨੌਜਵਾਨਾਂ ਤੇ ਬੱਚਿਆਂ ਨੂੰ ਅਪੀਲ ਕੀਤੀ ਕਿ ਰਵਾਇਤੀ ਮਾਂਝੇ ਵਾਲੀ ਡੋਰ ਨਾਲ ਪਤੰਗਬਾਜ਼ੀ ਕੀਤੀ ਜਾਵੇ।