ਲਾਡੀ ਸ਼ੇਰੋਵਾਲੀਆ ਦੇ ਪ੍ਰਧਾਨ ਬਣਨ ’ਤੇ ਪ੍ਰਗਟਾਈ ਖੁਸ਼ੀ
ਲਾਡੀ ਸ਼ੇਰੋਵਾਲੀਆ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਬਣਨ ’ਤੇ ਆਗੂਆ ਤੇ ਵਰਕਰਾਂ ਪ੍ਰਗਟਾਈ ਖੁਸ਼ੀ
Publish Date: Fri, 21 Nov 2025 07:26 PM (IST)
Updated Date: Fri, 21 Nov 2025 07:28 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਵਾਨਗੀ ਨਾਲ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਸ਼ਾਹਕੋਟ ਨੂੰ ਜ਼ਿਲ੍ਹਾ ਦਿਹਾਤੀ ਦਾ ਦੂਜੀ ਵਾਰ ਪ੍ਰਧਾਨ ਨਿਯੁਕਤ ਕਰਨ ’ਤੇ ਸੀਨੀਅਰ ਕਾਂਗਰਸੀ ਆਗੂ ਰਜਿੰਦਰ ਸੰਧੂ ਦੇ ਦਫਤਰ ਅੱਗੇ ਵਰਕਰਾਂ ਨੇ ਖੁਸ਼ੀ ਮਨਾਈ ਤੇ ਲੱਡੂ ਵੰਡੇ। ਰਜਿੰਦਰ ਸੰਧੂ ਨੇ ਪ੍ਰਧਾਨ ਰਾਜਾ ਵੜਿੰਗ ਤੇ ਪਾਰਟੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਨੂੰ ਦੂਜੀ ਵਾਰ ਪ੍ਰਧਾਨ ਨਿਯੁਕਤ ਕਰ ਕੇ ਮਾਣ ਵਧਾਇਆ ਹੈ। ਇਸ ਮੌਕੇ ਅਮਰੀਕ ਸਿੰਘ ਥਲਾ ਸਾਬਕਾ ਸਰਪੰਚ, ਬਲਵੀਰ ਚੰਦ ਸਰਪੰਚ ਅੱਟੀ, ਪ੍ਰੇਮ ਬਹਾਦਰ ਸੋਨੂ, ਰਿੰਕੂ ਪੰਡਿਤ ਮੁਠੱਡਾ ਕਲਾਂ, ਬਲਰਾਮ ਨੰਗਲ ਤੇ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਭਾਰੀ ਗਿਣਤੀ ’ਚ ਹਾਜ਼ਰ ਸਨ।