ਕੰਗ ਸਾਹਿਬ ਰਾਏ ’ਚ ਮਨਾਈ ਲੋਹੜੀ
ਕੰਗ ਸਾਹਿਬ ਰਾਏ ਵਿਖੇ ਮਨਾਇਆ ਲੋਹੜੀ ਦਾ ਪਵਿੱਤਰ ਤਿਉਹਾਰ
Publish Date: Wed, 14 Jan 2026 06:22 PM (IST)
Updated Date: Wed, 14 Jan 2026 06:24 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਪਿੰਡ ਕੰਗ ਸਾਹਿਬ ਰਾਏ ਵਿਖੇ ਮੁਹੱਲਾ ਬਾਬੇ ਕੀ ਪੱਤੀ ਵਿਖੇ ਲੋਹੜੀ ਦਾ ਤਿਉਹਾਰ ਖੁਸ਼ੀਆਂ, ਚਾਵਾਂ ਤੇ ਉਮੰਗਾਂ ਨਾਲ ਮਨਾਇਆ ਗਿਆ। ਇਸ ਦੌਰਾਨ ਮੁਹੱਲਾ ਵਾਸੀਆਂ ਵੱਲੋਂ ਇਕੱਤਰ ਹੋ ਕੇ ਲੋਹੜੀ ਦਾ ਸ਼ਗਨ ਕਰਦਿਆਂ ਧੂਣੀ ਬਾਲ ਕੇ ਇਸ ਨੂੰ ਮਨਾਇਆ ਗਿਆ। ਇਸ ਉਪਰੰਤ ਰੇੜੀਆਂ, ਮੂੰਗਫਲੀ ਤੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਔਰਤਾਂ ਵੱਲੋਂ ਲੋਹੜੀ ਦੇ ਸ਼ਗਨਾਂ ਦੇ ਗੀਤ ਗਾਏ ਗਏ ਤੇ ਖੁਸ਼ੀ ਨੂੰ ਸਾਰਿਆਂ ’ਚ ਸਾਂਝਾ ਕੀਤਾ ਗਿਆ। ਇਸ ਮੌਕੇ ’ਤੇ ਹਰਜਿੰਦਰ ਸਿੰਘ, ਅਵਤਾਰ ਸਿੰਘ, ਪਰਮਜੀਤ ਸਿੰਘ, ਜਗਤਾਰ ਸਿੰਘ, ਬਲਵਿੰਦਰ ਸਿੰਘ, ਨਰਿੰਦਰ ਕਾਲੜਾ, ਆਸ਼ੂ ਕਾਲੜਾ, ਜਸਪ੍ਰੀਤ ਸਿੰਘ, ਮਨੀ, ਅਮਰੀਕ ਸਿੰਘ, ਲੈਂਬਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ ’ਚ ਬੱਚੇ, ਔਰਤਾਂ ਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਲੋਹੜੀ ਦਾ ਇਹ ਤਿਉਹਾਰ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੂਰਨ ਹੋਇਆ।