ਅਲੀਪੁਰ ਐੱਮਸੀਐੱਫ ਚਰਚ ’ਚ ਮਨਾਇਆ ਕ੍ਰਿਸਮਸ
ਕ੍ਰਿਸਮਸ ਦਾ ਪਵਿੱਤਰ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ
Publish Date: Sat, 27 Dec 2025 07:20 PM (IST)
Updated Date: Sat, 27 Dec 2025 07:22 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਕ੍ਰਿਸਮਸ ਦਾ ਪਵਿੱਤਰ ਦਿਨ ਪਿੰਡ ਅਲੀਪੁਰ ਐੱਮਸੀਐੱਫ ਚਰਚ ਵੱਲੋਂ ਵੀ ਬਹੁਤ ਹੀ ਖ਼ੁਸ਼ੀਆਂ ਨਾਲ ਮਨਾਇਆ ਗਿਆ। ਇਨ੍ਹਾਂ ਗੱਲਾਂ ਦੀ ਜਾਣਕਾਰੀ ਦਿੰਦੇ ਹੋਏ ਕਾਸਮਪੁਰ ਦੇ ਸਰਪੰਚ ਬਲਦੇਵ ਕੁਮਾਰ ਨੇ ਦੱਸਿਆ ਕਿ ਇਸ ਪਵਿੱਤਰ ਦਿਹਾੜੇ ਮੌਕੇ ਸੰਗਤਾਂ ਦੂਰੋਂ-ਦੂਰੋਂ ਪ੍ਰਭੂ ਜੀ ਦਾ ਵਚਨ ਸੁਣਨ ਲਈ ਆਈਆਂ। ਇਸ ਮੌਕੇ ਬ੍ਰਦਰ ਸੁਭਾਸ਼ ਚੰਦਰ ਬੈਂਸ, ਬ੍ਰਦਰ ਸੰਜੇ ਸ਼ਰਮਾ ਵੱਲੋਂ ਪ੍ਰਭੂ ਯਿਸ਼ੂ ਮਸੀਹ ਜੀ ਦਾ ਸੁਸਮਾਚਾਰ ਸੱਚ ਦਾ ਬਚਨ ਸੁਣਾਇਆ ਗਿਆ ਤੇ ਆਏ ਹੋਏ ਪਤਵੰਤੇ ਸੱਜਣਾਂ ਦਾ ਸੱਚ ਦਾ ਵਚਨ ਦੇ ਕੇ ਸਨਮਾਨ ਕੀਤਾ। ਇਸ ਮੌਕੇ ਭਾਈ ਸੁਭਾਸ਼ ਚੰਦਰ ਬੈਂਸ, ਭਾਈ ਯੋਗਾ ਸਿੰਘ ਅਟਵਾਲ, ਭਾਈ ਸੰਜੇ ਸ਼ਰਮਾ, ਭਾਈ ਰਾਮ ਲਾਲ, ਸੁਰਜੀਤ ਪਾਲ ਪੰਚ, ਬਲਦੇਵ ਕੁਮਾਰ ਸਰਪੰਚ ਕਾਸਮਪੁਰ, ਤਰਸੇਮ ਲਾਲ ਮੌਜੂਦ ਰਹੇ।