ਸ਼੍ਰੀ ਬਾਲਾਜੀ ਦੇ ਜੈਕਾਰਿਆਂ ਨਾਲ ਗੂੰਜਿਆ ਸਾਰਾ ਸ਼ਹਿਰ
ਸ਼੍ਰੀ ਬਾਲਾਜੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਸਾਰਾ ਸ਼ਹਿਰ
Publish Date: Wed, 21 Jan 2026 09:24 PM (IST)
Updated Date: Wed, 21 Jan 2026 09:27 PM (IST)

-ਸਨਾਤਨ ਧਰਮ ਸਭਾ ਤੇ ਰਾਧਾ ਕ੍ਰਿਸ਼ਨ ਪਾਠਸ਼ਾਲਾ ਮੰਦਰ ਨੇ ਕੱਢੀ ਸ੍ਰੀ ਬਾਲਾਜੀ ਰੱਥ ਯਾਤਰਾ -ਸ਼ਹਿਰ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਰੱਥ ਯਾਤਰਾ ਦਾ ਕੀਤਾ ਭਰਵਾਂ ਸਵਾਗਤ ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਸ਼੍ਰੀ ਸਨਾਤਨ ਧਰਮ ਸਭਾ, ਸ਼੍ਰੀ ਰਾਧਾ ਕ੍ਰਿਸ਼ਨ ਪਾਠਸ਼ਾਲਾ ਮੰਦਰ ਵੱਲੋਂ ਸ਼੍ਰੀ ਬਾਲਾਜੀ ਰੱਥ ਯਾਤਰਾ ਕੱਢੀ ਗਈ। ਸ਼੍ਰੀ ਬਾਲਾਜੀ ਰੱਥ ਯਾਤਰਾ ਦੁਪਹਿਰ 2 ਵਜੇ ਸੰਕਟ ਮੋਚਨ ਸ਼੍ਰੀ ਹਨੂੰਮਾਨ ਮੰਦਰ ਦੁਸਹਿਰਾ ਗਰਾਊਂਡ ਤੋਂ ਸ਼ੁਰੂ ਹੋਈ। ਸਾਬਕਾ ਵਿਧਾਇਕ ਬਲਦੇਵ ਖਹਿਰਾ ਅਤੇ ਹੋਰਾਂ ਨੇ ਚਾਂਦੀ ਦਾ ਰੱਥ ਖਿੱਚਿਆ ਅਤੇ ਰੱਥ ਯਾਤਰਾ ਨੂੰ ਰਵਾਨਾ ਕੀਤਾ। ਇਸ ਮੌਕੇ ਬਾਲਾਜੀ ਨੇ ਚਾਂਦੀ ਦੇ ਰੱਥ ਤੇ ਸਵਾਰ ਹੋ ਕੇ ਸ਼ਹਿਰ ਦੀ ਪਰਿਕਰਮਾ ਕੀਤੀ। ਰੱਥ ਯਾਤਰਾ ਸੰਕਟ ਮੋਚਨ ਸ਼੍ਰੀ ਹਨੂੰਮਾਨ ਮੰਦਿਰ ਤੋਂ ਸ਼ੁਰੂ ਹੋਇਆ ਅਤੇ ਦਾਣਾ ਮੰਡੀ, ਲੱਕੜ ਮੰਡੀ, ਪੁਰਾਣੀ ਜੀਟੀ ਰੋਡ, ਤਹਿਸੀਲ ਰੋਡ, ਹਸਪਤਾਲ ਰੋਡ, ਗੜ੍ਹਾ ਰੋਡ ਅਤੇ ਸ਼ਿਵ ਮੰਦਰ ਰੋਡ ਤੋਂ ਲੰਘਿਆ, ਜਿੱਥੇ ਲੋਕਾਂ ਨੇ ਫੁੱਲਾਂ ਨਾਲ ਰਥ ਯਾਤਰਾ ਦਾ ਸਵਾਗਤ ਕੀਤਾ। ਲੋਕਾਂ ਨੇ ਵੱਖ-ਵੱਖ ਥਾਵਾਂ ਤੇ ਲੰਗਰ ਅਤੇ ਸਵਾਗਤ ਗੇਟ ਲਗਾਏ। ਬਲਦੇਵ ਖਹਿਰਾ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਬਾਲਾਜੀ ਦੁਆਰਾ ਦਿਖਾਏ ਗਏ ਮਾਰਗ ਤੇ ਚੱਲਣ ਅਤੇ ਉਨ੍ਹਾਂ ਵਾਂਗ ਨਿਰਸਵਾਰਥ ਸਮਾਜ ਦੀ ਸੇਵਾ ਕਰਨ ਲਈ ਕਿਹਾ। ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਡਾ: ਰਾਕੇਸ਼ ਸ਼ਰਮਾ, ਪੂਰਨ ਚੰਦ ਸ਼ਰਮਾ, ਕੌਂਸਲਰ ਸੁਰਿੰਦਰ ਕੈਂਥ, ਕੌਂਸਲਰ ਰਾਕੇਸ਼ ਕਾਲੀਆ, ਰਾਜਾ ਅਟਵਾਲ, ਮਨੀ ਧਾਲੀਵਾਲ, ਰਾਜੇਸ਼ ਸ਼ਰਮਾ, ਰਾਕੇਸ਼ ਗੁਲਾਟੀ, ਵਿਸ਼ਾਲ ਗਡੂਰਾ, ਕੌਂਸਲਰ ਰਜਨੀ ਗਾਬਾ, ਮਹੇਸ਼ ਗਾਬਾ, ਸ਼੍ਰੀ ਬਾਲਾਜੀ ਸੇਵਾ ਸੰਘ ਦੇ ਮੈਂਬਰ, ਸ਼੍ਰੀ ਬਾਲਾਜੀ ਸੇਵਾ ਸੰਘ ਦੇ ਮੈਂਬਰ ਸੰਿਘ ਦੂੱਜੇ, ਡਾ. ਮਿੰਕੂ ਸ਼ਰਮਾ, ਅਸ਼ੋਕ ਦੱਤਾ, ਬੌਬੀ ਬਠਲਾ, ਅਸ਼ਵਨੀ ਮਲਹੋਤਰਾ, ਰੋਜ਼ੀ ਵਸੰਦਰਾਏ, ਸ਼੍ਰੀ ਵਿਨੋਦ ਰੇਹਜਾ ਮੰਡਲ ਪ੍ਰਧਾਨ ਬੀਜੇਪੀ ਫਿਲੌਰ, ਸ੍ਰੀ ਸਨਾਤਨ ਧਰਮ ਸਭਾ ਸ਼੍ਰੀ ਰਾਧਾ ਕ੍ਰਿਸ਼ਨ ਪਾਠਸ਼ਾਲਾ ਮੰਦਰ (ਰਜਿ.) ਹਾਜ਼ਰ ਸਨ। ਇਸ ਮੌਕੇ ਸ਼੍ਰੀ ਸਨਾਤਨ ਧਰਮ ਸਭਾ ਸ਼੍ਰੀ ਰਾਧਾ ਕ੍ਰਿਸ਼ਨ ਪਾਠਸ਼ਾਲਾ ਮੰਦਿਰ (ਰਜਿ.) ਫਿਲੌਰ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।