ਡਰੱਗ ਕੇਸਾਂ 'ਚ ਨਾਮੀ ਮੁਲਜ਼ਮ ਰਾਜਾ ਕੰਦੋਲਾ ਦਾ ਅੰਤ: ਮੁੰਬਈ 'ਚ ਦਿਲ ਦੇ ਦੌਰੇ ਨੇ ਲਈ ਜਾਨ; DSP ਭੋਲਾ ਮਾਮਲੇ 'ਚ ਵੀ ਸੁਰਖ਼ੀਆਂ 'ਚ ਰਿਹਾ ਸੀ ਨਾਂ
ਆਈਸ ਡਰੱਗ ਤਸਕਰੀ ਦੇ ਮਾਮਲਿਆਂ ਵਿਚ ਘਿਰੇ ਰਹੇ ਰਾਜਾ ਕੰਦੋਲਾ ਦੀ ਮੁੰਬਈ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਸਿਹਤ ਵਿਗੜਨ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਇਲਾਜ ਦੌਰਾਨ ਆਖਰੀ ਸਾਹ ਲਿਆ। ਯਾਦ ਰਹੇ, ਰਾਜਾ ਕੰਦੋਲਾ ਦਾ ਨਾਂ ਸਾਬਕਾ ਡੀਐੱਸਪੀ ਜਗਦੀਸ਼ ਭੋਲਾ ਡਰੱਗ ਮਾਮਲੇ ਵਿਚ ਵੀ ਸਾਹਮਣੇ ਆਇਆ ਸੀ। ਉਸ ਸਮੇਂ ਜਾਂਚ ਏਜੰਸੀਆਂ ਉਸ ਨੂੰ ਵੱਡੇ ਡਰੱਗ ਨੈੱਟਵਰਕ ਵਿਚ ਮੁੱਖ ਕੜੀ ਮੰਨਦੀਆਂ ਸਨ।
Publish Date: Sun, 25 Jan 2026 09:44 AM (IST)
Updated Date: Sun, 25 Jan 2026 09:45 AM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਆਈਸ ਡਰੱਗ ਤਸਕਰੀ ਦੇ ਮਾਮਲਿਆਂ ਵਿਚ ਘਿਰੇ ਰਹੇ ਰਾਜਾ ਕੰਦੋਲਾ ਦੀ ਮੁੰਬਈ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਸਿਹਤ ਵਿਗੜਨ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਇਲਾਜ ਦੌਰਾਨ ਆਖਰੀ ਸਾਹ ਲਿਆ। ਯਾਦ ਰਹੇ, ਰਾਜਾ ਕੰਦੋਲਾ ਦਾ ਨਾਂ ਸਾਬਕਾ ਡੀਐੱਸਪੀ ਜਗਦੀਸ਼ ਭੋਲਾ ਡਰੱਗ ਮਾਮਲੇ ਵਿਚ ਵੀ ਸਾਹਮਣੇ ਆਇਆ ਸੀ। ਉਸ ਸਮੇਂ ਜਾਂਚ ਏਜੰਸੀਆਂ ਉਸ ਨੂੰ ਵੱਡੇ ਡਰੱਗ ਨੈੱਟਵਰਕ ਵਿਚ ਮੁੱਖ ਕੜੀ ਮੰਨਦੀਆਂ ਸਨ।
ਆਈਸ ਡਰੱਗ (ਕ੍ਰਿਸਟਲ ਮੈਥ) ਤਸਕਰੀ ਦੇ ਮਾਮਲਿਆਂ ਵਿਚ ਉਸ ਦਾ ਨਾਂ ਕਈ ਵਾਰ ਸਾਹਮਣੇ ਆਇਆ ਸੀ ਤੇ ਉਸ ਨੂੰ ਅੰਤਰਰਾਜੀ ਡਰੱਗ ਤਸਕਰ ਦੱਸਿਆ ਜਾਂਦਾ ਸੀ। ਸੂਤਰਾਂ ਅਨੁਸਾਰ ਰਾਜਾ ਲੰਬੇ ਸਮੇਂ ਤੋਂ ਮੁੰਬਈ ਵਿਚ ਰਹਿ ਰਿਹਾ ਸੀ ਤੇ ਉੱਥੋਂ ਆਪਣਾ ਕਾਰੋਬਾਰ ਚਲਾਉਂਦਾ ਸੀ। ਭਾਵੇਂ ਪੁਲਿਸ ਤੇ ਹੋਰ ਏਜੰਸੀਆਂ ਵੱਲੋਂ ਸਖ਼ਤ ਨਿਗਰਾਨੀ ਕਾਰਨ ਉਸ ਦਾ ਨੈੱਟਵਰਕ ਕਾਫ਼ੀ ਕਮਜ਼ੋਰ ਹੋ ਗਿਆ ਸੀ ਪਰ ਨਸ਼ਾ ਤਸਕਰੀ ਦੇ ਮਾਮਲਿਆਂ ਦੀ ਜਾਂਚ ਦੌਰਾਨ ਉਸ ਦਾ ਨਾਂ ਸਮੇਂ-ਸਮੇਂ 'ਤੇ ਸਾਹਮਣੇ ਆਉਂਦਾ ਰਿਹਾ। ਇਹ ਮੰਨਿਆ ਜਾ ਰਿਹਾ ਹੈ ਕਿ ਰਾਜਾ ਦੀ ਮੌਤ ਨਸ਼ਾ ਤਸਕਰੀ ਦੇ ਕੁਝ ਮਹੱਤਵਪੂਰਨ ਰਾਜ਼ਾਂ ਨੂੰ ਹਮੇਸ਼ਾ ਲਈ ਦੱਬ ਸਕਦੀ ਹੈ। ਪਰਿਵਾਰ ਇਸ ਸਮੇਂ ਸਸਕਾਰ ਦੀ ਤਿਆਰੀ ਕਰ ਰਿਹਾ ਹੈ। ਜਾਂਚ ਏਜੰਸੀਆਂ ਹੁਣ ਕਈ ਪੁਰਾਣੇ ਮਾਮਲਿਆਂ ਤੇ ਸੰਪਰਕਾਂ ਦੇ ਰਿਕਾਰਡਾਂ ਦੀ ਜਾਂਚ ਕਰ ਰਹੀਆਂ ਹਨ।