ਸਾਈਕਲ ਯਾਤਰਾ ਦਾ ਗੁਰਦੁਆਰਾ ਦੀਵਾਨ ਅਸਥਾਨ ’ਚ ਸਵਾਗਤ
ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਤੋਂ ਚੱਲੀ ਸਾਈਕਲ ਯਾਤਰਾ ਦਾ ਸਿੰਘ ਸਭਾਵਾਂ ਵੱਲੋਂ ਗੁਰਦਵਾਰਾ ਦੀਵਾਨ ਅਸਥਾਨ ਵਿਖੇ ਕੀਤਾ ਸਵਾਗਤ
Publish Date: Tue, 18 Nov 2025 09:58 PM (IST)
Updated Date: Tue, 18 Nov 2025 10:01 PM (IST)

-ਸ਼ਹਿਰ ਦੀ ਐਂਟਰੀ ਤੋਂ ਲੈ ਕੇ ਗੁਰੂ ਘਰ ਤੱਕ ਹੋਇਆ ਗਰਮਜੋਸ਼ੀ ਨਾਲ ਸਵਾਗਤ, ਪ੍ਰਬੰਧਕਾਂ ਨੇ ਕੀਤਾ ਧੰਨਵਾਦ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਚੜ੍ਹਦੀ ਕਲ੍ਹਾ ਨਾਲ ਮਨਾਉਣ ਲਈ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਸੁਰਿੰਦਰ ਸਿੰਘ ਵਿਰਦੀ, ਸਿੰਘ ਸਭਾਵਾਂ ਤੋਂ ਪਰਮਿੰਦਰ ਸਿੰਘ ਦਸਮੇਸ਼ ਨਗਰ ਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸਮਰਪਿਤ ‘ਸੀਸੁ ਦੀਆ ਪਰ ਸਿਰਰੁ ਨ ਦੀਆ’ ਸਾਈਕਲ ਯਾਤਰਾ ਜੋ ਕਿ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਸ਼ਹੀਦੀ ਅਸਥਾਨ ਤੋਂ ਗੁਰਦਵਾਰਾ ਗੁਰੂ ਕੇ ਮਹਿਲ ਸ਼੍ਰੀ ਅੰਮ੍ਰਿਤਸਰ ਸਾਹਿਬ ਤੱਕ ਮਨਜੀਤ ਸਿੰਘ ਜੀਕੇ ਸੀਨੀਅਰ ਵਾਇਸ ਪ੍ਰੈਸੀਡੈਂਟ ਸਾਈਕਲ ਫੈਡਰੇਸ਼ਨ ਆਫ ਇੰਡੀਆ ਦੀ ਅਗਵਾਈ ਵਿਚ ਜਬਰਨ ਜਾਂ ਲਾਲਚ ਅਧੀਨ ਧਰਮ ਪਰਿਵਰਤਨ ਖਿਲਾਫ, ਵਾਤਾਵਰਨ ਦੀ ਸ਼ੁੱਧਤਾ ਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੰਦੇ ਹੋਏ ਕੱਢੀ ਜਾ ਰਹੀ ਰੈਲੀ ਦਾ ਦੇਰ ਸ਼ਾਮ ਜਲੰਧਰ ਪੁੱਜਣ ’ਤੇ ਬੀਐੱਸਐੱਫ ਚੌਕ ਤੋਂ ਲਾਡੋਵਾਲੀ ਰੋਡ ਰਾਹੀਂ ਗੁਰਦਵਾਰਾ ਦੀਵਾਨ ਅਸਥਾਨ ਤੱਕ ਲਿਆ ਕੇ ਪ੍ਰਬੰਧਕ ਕਮੇਟੀ ਤੇ ਜਲੰਧਰ ਦੀਆਂ ਸਿੰਘ ਸਭਾਵਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਲਾਕੇ ਦੀਆਂ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਤੇ ਜਲ ਪਾਣੀ ਦੀ ਸੇਵਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਪ੍ਰਬੰਧਕ ਕਮੇਟੀ ਵੱਲੋਂ ਬੀਐੱਸਐੱਫ ਚੌਕ ਤੋਂ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਤੱਕ ਰੂਟ ’ਤੇ ਸਵਾਗਤ ਕਰਨ ਵਾਲੀਆਂ ਵਪਾਰਕ ਜੱਥੇਬੰਦੀਆਂ ਤੇ ਗੁਰਦੁਆਰਾ ਕਮੇਟੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਪ੍ਰਬੰਧਕ ਕਮੇਟੀ ਗੁਰਦਵਾਰਾ ਦੀਵਾਨ ਅਸਥਾਨ ਵੱਲੋਂ ਸੰਗਤਾਂ ਦੀ ‘ਆਓ ਭਗਤ’ ਲਈ ਕਈ ਪਦਾਰਥਾਂ ਦੇ ਲੰਗਰ ਲਾਏ ਗਏ। ਇਸ ਮੌਕੇ ਜਥੇਦਾਰ ਜਗਜੀਤ ਸਿੰਘ ਗਾਬਾ, ਇਕਬਾਲ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਲੰਧਰ, ਦਵਿੰਦਰ ਸਿੰਘ ਰਹੇਜਾ, ਦਵਿੰਦਰ ਸਿੰਘ ਰਿਆਤ, ਗੁਰਿੰਦਰ ਸਿੰਘ ਮਝੈਲ, ਸ਼ੁਭਕਰਮਨ ਸਿੰਘ ਸੈਣੀ, ਤੇਜਬੀਰ ਸਿੰਘ ਬਾਂਸਲ, ਹਰਜੋਤ ਸਿੰਘ ਲੱਕੀ, ਸਤਪਾਲ ਸਿੰਘ, ਭੁਪਿੰਦਰਪਾਲ ਸਿੰਘ ਖਾਲਸਾ, ਜਸਕੀਰਤ ਸਿੰਘ ਜੱਸੀ ,ਗਗਨਦੀਪ ਸਿੰਘ ਗੱਗੀ, ਗੁਰਜੀਤ ਸਿੰਘ ਟੱਕਰ, ਮਹਿੰਦਰ ਸਿੰਘ, ਅੰਮ੍ਰਿਤਬੀਰ ਸਿੰਘ, ਨਿਰਮਲ ਸਿੰਘ ਬੇਦੀ, ਹਰਜੀਤ ਸਿੰਘ ਬਾਬਾ, ਸੁਖਵਿੰਦਰ ਸਿੰਘ ਲਾਡੋਵਾਲੀ, ਨਵਦੀਪ ਸਿੰਘ ਗੁਲਾਟੀ, ਹਰਵਿੰਦਰ ਸਿੰਘ ਮੱਖਣ, ਬਾਵਾ ਗਾਬਾ, ਪਰਮਿੰਦਰ ਸਿੰਘ ਸੋਨੂੰ, ਹਰਮਨ ਸਿੰਘ ,ਅਨਮੋਲ ਸਿੰਘ ,ਗੁਰਨੀਤ ਸਿੰਘ ,ਭਵਜੋਤ ਸਿੰਘ, ਭਵਰਾਜ ਸਿੰਘ, ਜਸਦੀਪ ਭਸੀਨ, ਹਰਪ੍ਰੀਤ ਸਿੰਘ, ਹਰਮਨ ਮੱਕੜ, ਪ੍ਰਭਗੁਣ ਸਿੰਘ ਆਦਿ ਹਾਜ਼ਰ ਹੋਏ ਸਨ।