ਨਿਗਮ ਰੋਜ਼ਾਨਾ ਕਰੇਗਾ ਪੰਜ ਟਨ ਪੋਲੀਥੀਨ ਨਿਬੇੜਾ
ਨਿਗਮ ਕਰੇਗੀ ਰੋਜ਼ਾਨਾ 5 ਟਨ ਪੋਲੀਥਿਨ ਕ਼ਸ਼, ਫੋਲੜੀਵਾਲ ਵਿਖੇ ਲਗਾਈ ਗੲਂੀ ਕ੍ਰਸ਼ ਮਸ਼ੀਨ
Publish Date: Wed, 21 Jan 2026 08:13 PM (IST)
Updated Date: Wed, 21 Jan 2026 08:15 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਵੱਲੋਂ ਪੋਲੀਥੀਨ ਵਿਰੁੱਧ ਹੁਣ ਜ਼ੋਰਦਾਰ ਮੁਹਿੰਮ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਹੈ ਤੇ ਉਸ ਨੇ ਰੋਜ਼ਾਨਾ ਫੜੇ ਜਾਣ ਵਾਲੇ ਲਿਫਾਫੇ ਕ੍ਰਸ਼ ਕਰਨ ਲਈ ਫੋਲੜੀਵਾਲ ਵਿਖੇ ਪੋਲੀਥਿਨ ਕ੍ਰਸ਼ ਮਸ਼ੀਨ ਲਗਾਈ ਹੈ, ਜਿਹੜੀ ਕਿ ਰੋਜ਼ਾਨਾ 5 ਟਨ ਪੋਲੀਥਿਨ ਲਿਫਾਫੇ ਕ੍ਰਸ਼ ਕਰੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਦੇ ਸਹਾਇਕ ਸਿਹਤ ਅਫਸਰ ਡਾ. ਸ੍ਰੀ ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਉਕਤ ਮਸ਼ੀਨ ਦਾ ਤਜਰਬਾ ਕੀਤਾ ਗਿਆ ਸੀ ਤੇ ਹੁਣ ਇਸ ਨੂੰ ਸਥਾਈ ਤੌਰ ’ਤੇ ਫੋਲੜੀਵਾਲ ਵਿਖੇ ਲਗਾ ਦਿੱਤਾ ਗਿਆ ਹੈ ਜਿਥੇ ਨਗਰ ਨਿਗਮ ਦੀ ਤਹਿ ਬਾਜ਼ਾਰੀ ਟੀਮ ਵੱਲੋਂ ਫੜੇ ਜਾਣ ਵਾਲੇ ਪੋਲੀਥੀਨ ਦੇ ਲਿਫਾਫਿਆਂ ਨੂੰ ਕਬਜ਼ੇ ’ਚ ਰੱਖਣ ਦੀ ਥਾਂ ਤੇ ਉਨ੍ਹਾਂ ਨੂੰ ਰੋਜ਼ਾਨਾ ਕ੍ਰਸ਼ ਮਸ਼ੀਨ ’ਚ ਪਾ ਕੇ ਬੂਰਾ ਬਣਾ ਦਿੱਤਾ ਜਾਵੇਗਾ। ਅਜਿਹਾ ਹੋਣ ਨਾਲ ਜਿਥੇ ਦੁਕਾਨਦਾਰ ਪੋਲੀਥੀਨ ਰੱਖਣਾ ਬੰਦ ਕਰ ਦੇਣਗੇ, ਉਥੇ ਪੋਲੀਥੀਨ ਦੀ ਮਾਤਰਾ ਵੀ ਘਟ ਜਾਏਗੀ ਤੇ ਲਿਫਾਫਿਆਂ ਨਾਲ ਪੈਦਾ ਹੋਣ ਵਾਲੀ ਸੀਵਰੇਜ ਦੀ ਸਮੱਸਿਆ ਦਾ ਵੀ ਪੱਕਾ ਹੱਲ ਹੋ ਜਾਏਗਾ।
ਲਿਫਾਫੇ ਫੜਨ ਦੀ ਮੁਹਿੰਮ ਫਿਰ ਹੋਵੇਗੀ ਸ਼ੁਰੂ
ਨਗਰ ਨਿਗਮ ਵੱਲੋਂ ਸ਼ਹਿਰ ’ਚ ਪੋਲੀਥੀਨ ਖਤਮ ਕਰਨ ਲਈ ਇਕ ਵਾਰ ਫਿਰ ਦੁਕਾਨਾਂ ਤੇ ਲਿਫਾਫੇ ਸਪਲਾਈ ਕਰਨ ਵਾਲੇ ਗੁਦਾਮਾਂ ਤੇ ਛਾਪੇਮਾਰੀ ਦੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ ਤੇ ਜਿਹੜੇ ਰੋਜ਼ਾਨਾ ਫੜੇ ਜਾਣਗੇ ਉਹ ਸਿੱਧਾ ਫੋਲੜੀਵਾਲ ਵਿਖੇ ਭੇਜੇ ਜਾਣਗੇ ਅਤੇ ਉਥੇ ਕ੍ਰਸ਼ ਮਸ਼ੀਨ ’ਚ ਪਾ ਕੇ ਉਨ੍ਹਾਂ ਦਾ ਬੂਰਾ ਬਣਾਇਆ ਜਾਏਗਾ।