ਐੱਨਐੱਚਏਆਈ ਦੀ ਲਾਪਰਵਾਹੀ ਬਣੀ ਹਾਦਸਿਆਂ ਦਾ ਕਾਰਨ
ਫਲਾਈਓਵਰ ’ਤੇ ਧੱਸੀ ਸੜਕ ਨੂੰ ਕੰਕਰੀਟ ਨਾਲ ਭਰਿਆ, ਸਾਈਡ ਇਕ
Publish Date: Wed, 19 Nov 2025 10:22 PM (IST)
Updated Date: Wed, 19 Nov 2025 10:25 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਐੱਨਐੱਚਏਆਈ ਦੀ ਲਾਪਰਵਾਹੀ ਇਕ ਹੋਰ ਜਾਨ ਲੈ ਗਈ। ਹਾਈਵੇ ਦੇ ਕਿਰਦੇ ਕੰਢਿਆਂ ਦੀ ਮੁਰੰਮਤ ਦੇ ਨਾਮ ’ਤੇ ਵਿਭਾਗ ਵੱਲੋਂ ਫੋਕਲ ਪੁਆਇੰਟ ਫ਼ਲਾਈਓਵਰ ਦੇ ਚਾਰ ਥਾਵਾਂ ’ਤੇ ਸਾਈਡ ਵੱਲ ਕੰਕਰੀਟ ਪਾਈ ਗਈ, ਜਿਸ ਨਾਲ ਸੜਕ ਦੇ ਇਕ ਪਾਸੇ ਦੇ ਕਿਨਾਰੇ ਲਗਪਗ 18 ਤੋਂ 24 ਇੰਚ ਤੱਕ ਉੱਚੇ ਹੋ ਗਏ ਹਨ। ਸੋਮਵਾਰ ਦੇਰ ਰਾਤ ਫੋਕਲ ਪੁਆਇੰਟ ਫ਼ਲਾਈਓਵਰ ਤੇ ਇਸੇ ਉੱਚੀ ਕੰਕਰੀਟ ਵਾਲੇ ਹਿੱਸੇ ਤੋਂ ਲੰਘਦਿਆਂ ਇਕ ਬਾਈਕ ‘ਤੇ ਸਵਾਰ ਦੋ ਨੌਜਵਾਨਾਂ ਦਾ ਸੰਤੁਲਨ ਵਿਗੜ ਗਿਆ। ਹਾਈਵੇ ’ਤੇ ਬਾਈਕ ਦੀ ਰਫ਼ਤਾਰ ਜ਼ਿਆਦਾ ਹੋਣ ਕਾਰਨ ਬਾਈਕ ਬੇਕਾਬੂ ਹੋ ਕੇ ਫ਼ਲਾਈਓਵਰ ਦੀ ਰੇਲਿੰਗ ਨਾਲ ਟਕਰਾ ਗਈ। ਟੱਕਰ ਦੌਰਾਨ ਬਾਈਕ ਤਾਂ ਫ਼ਲਾਈਓਵਰ ’ਤੇ ਹੀ ਰਹਿ ਗਈ ਪਰ ਦੋਵੇਂ ਨੌਜਵਾਨ ਸਰਵਿਸ ਲੇਨ ’ਚ ਜਾ ਡਿੱਗੇ। ਹੇਠਾਂ ਡਿੱਗਣ ਨਾਲ ਪਿੰਡ ਸਫੀਪੁਰ ਦਾ ਰਹਿਣ ਵਾਲਾ ਪ੍ਰਿੰਸ ਮੌਕੇ ’ਤੇ ਹੀ ਮੌਤ ਦਾ ਸ਼ਿਕਾਰ ਹੋ ਗਿਆ, ਜਦਕਿ ਉਸ ਦਾ ਸਾਥੀ ਨਵਜੋਤ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਇਸੇ ਫ਼ਲਾਈਓਵਰ ’ਤੇ ਪੰਜ ਥਾਵਾਂ ਤੋਂ ਸੜਕ ਧੱਸਣ ਕਰਕੇ ਪਿਛਲੇ ਤਿੰਨ ਮਹੀਨਿਆਂ ’ਚ ਦੋ ਵੱਡੇ ਹਾਦਸੇ ਹੋ ਚੁੱਕੇ ਹਨ। ਹਾਦਸਿਆਂ ਦੇ ਬਾਵਜੂਦ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਇਸ ਵੱਲ ਧਿਆਨ ਨਹੀਂ ਦੇ ਰਿਹਾ।