ਬੁੱਧ ਪੂਰਨਿਮਾ ’ਤੇ ਗਜ਼ਟਿਡ ਛੁੱਟੀ ਦੀ ਮੰਗ
ਬੋਧੀ ਭਾਈਚਾਰੇ ਨੇ ਬੁੱਧ ਪੂਰਨਿਮਾ ਮੌਕੇ ਗਜ਼ਟਿਡ ਛੁੱਟੀ ਦੀ ਕੀਤੀ ਮੰਗ
Publish Date: Tue, 13 Jan 2026 08:05 PM (IST)
Updated Date: Tue, 13 Jan 2026 08:06 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੇ ਬੋਧੀ ਭਾਈਚਾਰੇ ਦੀ ਮੀਟਿੰਗ ਹੁਸਨ ਲਾਲ ਬੌਧ ਦੀ ਪ੍ਰਧਾਨਗੀ ਹੇਠ ਬੁੱਧ ਵਿਹਾਰ ਸਿਧਾਰਥ ਨਗਰ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਭਿਖਸ਼ੂ ਪ੍ਰਗਿਆ ਕੀਰਤੀ ਸੰਵਿਧਾਨ ਟ੍ਰੇਨਰ ਨੇ ਪੰਚਸ਼ੀਲ ਨਾਲ ਕੀਤੀ। ਮੀਟਿੰਗ ਵਿੱਚ ਪਹੁੰਚੇ ਬੁੱਧੀਜੀਵੀਆਂ ਨੇ ਮੁੱਖ ਮੰਤਰੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੁੱਧ ਪੂਰਨਿਮਾ ਦੀ ਗਜ਼ਟਿਡ ਛੁੱਟੀ ਕੀਤੀ ਜਾਵੇ। ਘੱਟ ਗਿਣਤੀ ਕਮਿਸ਼ਨ ਪੰਜਾਬ ਵਿੱਚ ਬੋਧੀਆਂ ਨੂੰ ਵੀ ਨੁਮਾਇੰਦਗੀ ਦਿੱਤੀ ਜਾਵੇ। ਇਹ ਵੀ ਫੈਸਲਾ ਕੀਤਾ ਗਿਆ ਕਿ ਬੌਧ ਗਯਾ ਮੁਕਤੀ ਅੰਦੋਲਨ ਵਿੱਚ ਪੰਜਾਬ ਵੱਲੋਂ ਵੀ ਜਥੇ ਭੇਜੇ ਜਾਣਗੇ। ਬੁੱਧ ਧੰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਉਚੇਚੇ ਤੌਰ ਤੇ ਕਦਮ ਚੁੱਕੇ ਜਾਣਗੇ। ਮੀਟਿੰਗ ਚ ਐਡਵੋਕੇਟ ਹਰਭਜਨ ਸਾਂਪਲਾ, ਹੁਸਨ ਲਾਲ ਬੌਧ, ਮੁੰਨਾ ਲਾਲ ਬੌਧ, ਸੋਨੀ ਲਾਲ ਬੌਧ, ਬਬਲੂ ਗੌਤਮ, ਬ੍ਰਿਜ ਲਾਲ ਗੌਤਮ, ਚੰਚਲ ਬੌਧ, ਵਰਿੰਦਰ ਕੁਮਾਰ ਬੌਧ, ਚਮਨ ਸਾਂਪਲਾ, ਬਲਦੇਵ ਜੱਸਲ, ਹਰਮੇਸ਼ ਜੱਸਲ, ਲਵ ਗੌਤਮ, ਦਿਨੇਸ਼ ਬੌਧ ਅਤੇ ਪ੍ਰਿੰਸੀਪਲ ਪਰਮਜੀਤ ਜੱਸਲ ਤੇ ਹੋਰ ਬਹੁਤ ਸਾਰੇ ਉਪਾਸਕਾਂ, ਬੁੱਧੀਜੀਵੀਆਂ ਨੇ ਹਿੱਸਾ ਲਿਆ।