30 ਨੂੰ ਨਿਕਲੇਗੀ ਵਿਸ਼ਾਲ ਸ਼ੋਭਾ ਯਾਤਰਾ
ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ
Publish Date: Sat, 24 Jan 2026 07:00 PM (IST)
Updated Date: Sat, 24 Jan 2026 07:01 PM (IST)

ਮਨਜੀਤ ਮੱਕੜ/ਕਰਮਵੀਰ ਸਿੰਘ, ਪੰਜਾਬੀ ਜਾਗਰਣ, ਗੁਰਾਇਆ : ਸਤਿਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਰੁੜਕਾ ਰੋਡ ਗੁਰਾਇਆ ਵੱਲੋਂ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਸਤਿਗੁਰੂ ਰਵਿਦਾਸ ਮੰਦਰ ’ਚ ਸਾਲਾਨਾ ਮੀਟਿੰਗ ਕਰਵਾਈ। ਮੀਟਿੰਗ ਦੌਰਾਨ ਪ੍ਰਕਾਸ਼ ਪੁਰਬ ਲਈ ਤਿਆਰੀਆਂ ਤੇ ਸ਼ੋਭਾ ਯਾਤਰਾ ਸਬੰਧੀ ਅਹਿਮ ਫੈਸਲੇ ਲਏ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਹਰਦੀਪ ਕੁਮਾਰ ਤੇ ਜਨਰਲ ਸਕੱਤਰ ਹੈਪੀ ਮਾਹੀ ਨੇ ਦੱਸਿਆ ਕਿ ਪ੍ਰਕਾਸ਼ ਦਿਹਾੜੇ ਮੌਕੇ ਸਹਿਜ ਪਾਠ ਦੀ ਆਰੰਭਤਾ ਕੀਤੀ ਜਾ ਚੁੱਕੀ ਹੈ ਤੇ ਪ੍ਰਭਾਤ ਫੇਰੀਆਂ ਵੀ ਸ਼ੁਰੂ ਹੋ ਚੁੱਕੀਆਂ ਹਨ। ਵਿਸ਼ਾਲ ਸ਼ੋਭਾ ਯਾਤਰਾ 30 ਜਨਵਰੀ ਨੂੰ ਪੰਜ ਪਿਆਰਿਆਂ ਦੀ ਰਹਿਨੁਮਾਈ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ’ਚ ਸ਼ਹਿਰ ਦੀ ਪਰਿਕਰਮਾ ਕਰਦਿਆਂ ਵਾਪਸ ਸਤਿਗੁਰੂ ਰਵਿਦਾਸ ਮੰਦਰ ਵਿਖੇ ਸਮਾਪਤ ਹੋਵੇਗੀ। ਸਹਿਜ ਪਾਠ ਦੇ ਭੋਗ ਪਹਿਲੀ ਫਰਵਰੀ ਨੂੰ ਪਾਏ ਜਾਣਗੇ। ਇਸੇ ਦਿਨ ਰਾਤ ਨੂੰ ਗਿੰਨੀ ਮਾਹੀ ਮਿਸ਼ਨਰੀ ਤੇ ਪ੍ਰਸਿੱਧ ਪੰਜਾਬੀ ਗਿਆਨੀ ਆਪਣੇ ਸ਼ਬਦਾਂ ਨਾਲ ਸੰਗਤ ਨੂੰ ਨਿਹਾਲ ਕਰਨਗੇ। ਮੀਟਿੰਗ ਦੌਰਾਨ ਤੀਰਥ ਰਾਮ, ਲੇਖ ਰਾਜ ਚੌਂਕੜੀਆਂ, ਮਦਨ ਲਾਲ ਚੌਂਕੜੀਆਂ, ਜਗਦੀਸ਼ ਲਾਲ ਗੋਰਖਾ, ਠੇਕੇਦਾਰ ਸੁਨੀਲ ਕੁਮਾਰ, ਮਾਸਟਰ ਗੋਗੀ, ਗੁਰਸੇਵਕ ਸੇਵਕੀ ਗੁਰਦੀਪ ਕੁਮਾਰ, ਪਰਮਜੀਤ, ਸੁਭਾਸ਼ ਚੰਦਰ, ਅਮਰੀਕ ਚੰਦ ਤੇ ਸੌਖਾ ਠੇਕੇਦਾਰ ਆਦਿ ਹਾਜ਼ਰ ਸਨ।