ਬਾਇਓਮਾਈਨਿੰਗ ਲਈ ਕੂੜੇ ਦਾ ਹੋਵੇਗਾ ਸੈਂਪਲਿੰਗ ਟੈਸਟ
ਬਾਇਓਮਾਈਨਿੰਗ ਲਈ ਕੂੜੇ ਦਾ ਹੋਵੇਗਾ ਸੈਂਪਲਿੰਗ ਟੈਸਟ
Publish Date: Sun, 18 Jan 2026 08:24 PM (IST)
Updated Date: Mon, 19 Jan 2026 04:21 AM (IST)

- ਕੂੜੇ ’ਚ ਕਿੰਨਾ ਪਾਣੀ ਹੈ, ਲਈ ਹੋਵੇਗੀ ਟੈਸਟਿੰਗ ਮਦਨ ਭਾਰਦਵਾਜ, ਪੰਜਾਬੀ ਜਾਗਰਣ ਜਲੰਧਰ : ਨਗਰ ਨਿਗਮ ਇਸ ਸਮੇਂ ਵਰਿਆਣਾ ਵਿਖੇ ਚੱਲ ਰਹੇ ਬਾਇਓਮਾਈਨਿੰਗ ਦੇ ਕੰਮ ਨੂੰ ਦੇਖਦੇ ਹੋਏ ਉਥੇ ਜਮ੍ਹਾਂ ਹੋਏ ਕੂੜੇ ਦੇ ਸੈਂਪਲ ਟੈਸਟ ਕਰਾਏਗੀ ਤੇ ਉਸ ਨੇ ਇਸ ਸਬੰਧੀ ਸੋਲਿਡ ਵੇਸਟ ਟੈਸਟਿੰਗ ਲੈਬਾਰਟੀਆਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਨਗਰ ਨਿਗਮ ਦੇ ਸੂਤਰਾਂ ਅਨੁਸਾਰ ਇਸ ਸਮੇਂ ਵਰਿਆਣਾ ਸਥਿਤ ਬਾਇਓਮਾਈਨਿੰਗ ਦਾ ਕੰਮ ਭਾਰੀ ਠੰਢ ਤੇ ਧੰਦ ਪੈਣ ਕਾਰਨ ਵਧੇਰੇ ਧੀਮੀ ਰਫਤਾਰ ਨਾਲ ਚੱਲ ਰਿਹਾ ਹੈ ਤੇ ਮਿੰਟਾਂ ਦਾ ਕੰਮ ਘੰਟਿਆਂ ’ਚ ਹੋ ਰਿਹਾ ਹੈ। ਨਗਰ ਨਿਗਮ ਉਕਤ ਟੈਸਟ ਇਸ ਲਈ ਕਰਾਉਣ ਜਾ ਰਹੀ ਹੈ ਕਿ ਜਿਹੜਾ ਕੂੜਾ ਵਰਿਆਣਾ ਡੰਪ ’ਤੇ ਪਿਆ ਹੈ, ਉਸ ’ਚ ਕਿੰਨਾ ਪਾਣੀ ਤੇ ਹੋਰ ਕੁਝ ਸ਼ਾਮਲ ਹੈ। ਹੁਣ ਕਿਉਂ ਕਿ ਬਾਇਓਮਾਈਨਿੰਗ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਇਸ ਤੋਂ ਪਹਿਲਾਂ ਕਦੇ ਵੀ ਕਿਸੇ ਨੇ ਕੂੜੇ ਦੀ ਟੈਸਟਿੰਗ ਨਹੀਂ ਕਰਾਈ ਸੀ। 32 ਕਰੋੜ ਦਾ ਹੈ ਬਾਇਓਮਾਈਨਿੰਗ ਦਾ ਪ੍ਰਾਜੈਕਟ ਵਰਿਆਣਾ ਵਿਖੇ ਚੱਲ ਰਹੇ ਬਾਇਓਮਾਈਨਿੰਗ ਪ੍ਰਾਜੈਕਟ ਸਮਾਰਟ ਸਿਟੀ ਦਾ ਪ੍ਰਾਜੈਕਟ ਹੈ ਤੇ ਇਸ ਦੀ ਜਿਹੜੀ ਕੰਪਨੀ ਨੇ ਮਸ਼ੀਨਰੀ ਲਗਾ ਰੱਖੀ ਹੈ ਉਹ ਉਸ ਦਾ ਕੰਮ ਬਹੁਤ ਹੀ ਧੀਮੀ ਰਫਤਾਰ ਨਾਲ ਚੱਲਣ ਕਾਰਨ ਕੂੜੇ ਦੀ ਮਾਈਨਿੰਗ ਨਹੀਂ ਹੋ ਰਹੀ ਹੈ। ਇਸ ਦਾ ਠੇਕਾ ਮਹਾਂਰਾਸ਼ਟਰ ਦੀ ਕੰਪਨੀ ਸਾਗਰ ਮੋਟਰ ਨੂੰ ਦਿੱਤਾ ਗਿਆ ਹੈ ਜਿਸ ਨੇ ਆਪਣੀ ਮਸ਼ੀਨਰੀ ਵਰਿਆਣਾ ਵਿਖੇ ਲਗਾ ਰਖੀ ਹੈ ਤੇ ਉਥੇ ਬਕਾਇਦਾ ਸ਼ੈੱਡ ਆਦਿ ਬਨਾਇਆ ਹੋਇਆ ਹੈ ਤੇ ਕੂੜੇ ਦੀ ਬਾਇਓਮਾਈਨਿੰਗ ਜਾਰੀ। ਸਾਗਰ ਮੋਟਰ ਵੱਲੋਂ ਲੁਧਿਆਣਾ ਤੇ ਪਟਿਆਲਾ ਨਗਰ ਨਿਗਮ ਦੇ ਸੋਲਿਡ ਵੇਸਟ ਦੇ ਡੰਪਾਂ ਦੀ ਬਾਇਓਮਾਈਨਿੰਗ ਕਰ ਰਹੀ ਹੈ। ਹੁਣ ਤੱਕ ਲਗਪਗ 10 ਹਜ਼ਾਰ ਮੀਟ੍ਰਿਕ ਟਨ ਤੋਂ ਵੱਧ ਕੂੜਾ ਜਮ੍ਹਾਂ ਇਸ ਸਮੇਂ ਭਾਵੇਂ ਵਰਿਆਣਾ ਡੰਪ ਤੇ 10 ਹਜ਼ਾਰ ਮੀਟ੍ਰਿਕ ਟਨ ਤੋਂ ਵਧੇਰੇ ਜਮਾ ਹੈ, ਪਰ ਮਹਾਂਰਾਸ਼ਟਰ ਦੀ ਸਾਗਰ ਕੰਪਨੀ ਨਾਲ ਲਗਭਗ ਸਾਢੇ 8 ਹਜ਼ਾਰ ਮੀਟ੍ਰਿਕ ਟਨ ਦੀ ਬਾਇਓਮਾਈਨਿੰਗ ਦਾ ਠੇਕਾ ਹੋਇਆ ਹੈ ਤੇ ਕੰਪਨੀ ਨੂੰ ਲਗਪਗ 2 ਸਾਲ ਤੱਕ ਕੂੜੇ ਦੀ ਬਾਇਓਮਾਈਨਿੰਗ ਕਰਨੀ ਹੋਵੇਗੀ ਤੇ ਜਲੰਧਰ ਦਾ ਵਰਿਆਣਾ ਡੰਪ ਤੇ ਰੋਜ਼ਾਨਾ 5.50 ਮੀਟ੍ਰਿਕ ਟੰਨ ਕੂੜਾ ਜਮਾਂ ਹੁੰਦਾ ਹੈ ਤੇ ਪਿਛਲੇ ਕਈ ਸਾਲਾਂ ਤੋਂ ਵਰਿਆਣਾ ਡੰਪ ਤੇ ਬਾਇਓਮਾਈਨਿੰਗ ਨਹੀਂ ਹੋ ਰਹੀ ਸੀ ਤੇ ਹੁਣ ਸ਼ੁਰੂ ਹੋਈ ਹੈ ਜਿਸ ਦੀ ਰਫਤਾਰ ਠੰਢ ਕਾਰਨ ਬਹੁਤ ਧੀਮੀ ਚਲ ਰਹੀ ਹੈ। ਜਿਸ ਹਿਸਾਬ ਨਾਲ ਵਰਿਆਣਾ ਵਿਖੇ ਬਾਇਓਮਾਈਨਿੰਗ ਦਾ ਕੰਮ ਚੱਲ ਰਿਹਾ ਹੈ, ਉਸ ਹਿਸਾਬ ਨਾਲ ਕੂੜੇ ਨੂੰ ਮਿੱਟੀ ’ਚ ਬੁਦਲਣ ਦਾ ਕੰਮ 2 ਤੋਂ 3 ਸਾਲ ਦਾ ਸਮਾਂ ਲਗ ਸਕਦਾ ਹੈ। ਇਕ-ਦੋ ਦਿਨ ’ਚ ਸੈਂਪਲ ਟੈਸਟ ਕਰਾਏ ਜਾਣਗੇ : ਐੱਸਈ ਇਸ ਸਬੰਧ ’ਚ ਬਾਇਓਮਾਈਨਿੰਗ ਪਾਜੈਕਟ ਦੇ ਇੰਚਾਰਜ ਤੇ ਬੀਐਡਆਰ ਦੇ ਐੱਸਈ ਰਜਨੀਸ਼ ਡੋਗਰਾ ਨੇ ਕਿਹਾ ਹੈ ਕਿ ਇਸ ਪ੍ਰਾਜੈਕਟ ਨੂੰ ਉਨ੍ਹਾਂ ਨਾਲ ਦੋ ਐਕਸੀਅਨ ਵੀ ਕੰਮ ਕਰ ਰਹੇ ਹਨ ਤੇ ਕੂੜੇ ਦਾ ਸਟੈਂਡਰਡ ਟੇਸਟ ਕਰਨ ਹੀ ਇਸ ਦੀ ਟੈਸਟਿੰਗ ਕਿਸੇ ਸਾਲਿਡ ਵੇਸਟ ਲੈਬਾਰਟਰੀ ਤੋਂ ਕਰਾਈ ਜਾਏਗੀ ਤੇ ਇਕ ਟੈਸਟਿੰਗ ਇਕ ਜਾਂ ਦੋ ਦਿਨ ’ਚ ਕਰਾ ਲਈ ਜਾਏਗੀ। ਉਨ੍ਹਾਂ ਕਿਹਾ ਕਿ ਕੂੜੇ ’ਚ ਪਾਣੀ ਹੋਣ ਕਾਰਨ ਉਸ ਦਾ ਭਾਰ ਵੱਧ ਜਾਂਦਾ ਹੈ ਜਿਸ ਕਾਰਨ ਉਸ ਰਿਸਦਾ ਰਹਿੰਦਾ ਹੈ ਤੇ ਸੜਕ ’ਤੇ ਆਉਣ ਲਈ ਆਵਾਜਾਈ ਪ੍ਰਭਾਵਿਤ ਹੁੰਦੀ ਹੈ।