ਤੇਰਾਂ ਤੇਰਾਂ ਹੱਟੀ ਵੱਲੋਂ 13 ਲੜਕੀਆਂ ਨੂੰ ਜ਼ਰੂਰਤ ਦਾ ਸਾਮਾਨ ਭੇਟ
ਤੇਰਾਂ ਤੇਰਾਂ ਹੱਟੀ ਵੱਲੋਂ ਲੋਹੜੀ ਦੇ ਤਿਉਹਾਰ ਤੇ 13 ਲੜਕੀਆਂ ਨੂੰ ਭੇਟ ਕੀਤੀ ਸਮੱਗਰੀ
Publish Date: Mon, 12 Jan 2026 09:15 PM (IST)
Updated Date: Mon, 12 Jan 2026 09:18 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : 120 ਫੁੱਟੀ ਰੋਡ ’ਤੇ ਸਥਿਤ ਤੇਰਾਂ ਤੇਰਾਂ ਹੱਟੀ ਵਿਖੇ 13 ਲੜਕੀਆਂ ਨੂੰ ਸੂਟ, ਬੈਗ, ਕੰਬਲ, ਮੂੰਗਫਲੀ, ਰਿਓੜੀਆਂ, ਪੌਪਕਾਰਨ ਸਮੇਤ ਹੋਰ ਲੋੜੀਂਦੀ ਸਮੱਗਰੀ ਭੇਟ ਕਰਕੇ ਲੋਹੜੀ ਸਮਾਜਿਕ ਸਨੇਹੇ ਨਾਲ ਮਨਾਈ ਗਈ। ਧੀਆਂ ਦੀ ਮਹਾਨਤਾ ਬਾਰੇ ਗੁਰਬਾਣੀ ਦੇ ਉਪਦੇਸ਼ ਵੀ ਸਾਂਝੇ ਕੀਤੇ ਗਏ ਤੇ ਸਮਾਜ ਨੂੰ ਧੀ ਬਚਾਓ–ਧੀ ਪੜ੍ਹਾਓ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਵਾਰਡ ਨੰਬਰ 50 ਦੇ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਧੀਆਂ ਸਮਾਜ ਦੀ ਰੀੜ੍ਹ ਦੀ ਹੱਡੀ ਹਨ ਤੇ ਉਨ੍ਹਾਂ ਨੂੰ ਸਨਮਾਨ, ਸਿੱਖਿਆ ਤੇ ਸਾਮਾਨ ਅਧਿਕਾਰ ਦੇਣਾ ਸਾਡਾ ਫਰਜ਼ ਹੈ। ਉਨ੍ਹਾਂ ਨੇ ਤੇਰਾ ਤੇਰਾ ਹੱਟੀ ਵੱਲੋਂ ਕੀਤੀ ਜਾ ਰਹੀ ਹੈ। ਇਸ ਨਿਸ਼ਕਾਮ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਐਡਵੋਕੇਟ ਅਮਿਤ ਸੰਧਾ, ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਅਮਰਪ੍ਰੀਤ ਸਿੰਘ, ਮਨਦੀਪ ਕੌਰ, ਤਰਵਿੰਦਰ ਸਿੰਘ, ਜਤਿੰਦਰ ਕਪੂਰ, ਸੁਰਿੰਦਰ ਸ਼ਰਮਾ ਆਦਿ ਹਾਜ਼ਰ ਸਨ।