ਦੋ ਡਿਗਰੀ ਘਟੇਗਾ ਤਾਪਮਾਨ, ਵਧੇਗੀ ਠੰਢ
ਦੋ ਡਿਗਰੀ ਘਟੇਗਾ ਤਾਪਮਾਨ, ਵਧੇਗੀ ਠੰਢ
Publish Date: Wed, 19 Nov 2025 08:58 PM (IST)
Updated Date: Wed, 19 Nov 2025 08:58 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਹਾਨਗਰ ’ਚ ਮੌਸਮ ਹੌਲੀ-ਹੌਲੀ ਬਦਲ ਰਿਹਾ ਹੈ। ਸਵੇਰੇ ਧੁੰਦ ਦੇਖੀ ਜਾ ਸਕਦੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਆਉਣ ਵਾਲੇ ਦਿਨਾਂ ’ਚ ਵੱਧ ਤੋਂ ਵੱਧ ਤਾਪਮਾਨ ਦੋ ਡਿਗਰੀ ਘੱਟ ਜਾਵੇਗਾ, ਜਦੋਂ ਕਿ ਘੱਟੋ-ਘੱਟ ਤਾਪਮਾਨ ਇਕ ਡਿਗਰੀ ਵਧਣ ਦੀ ਉਮੀਦ ਹੈ। ਬੁੱਧਵਾਰ ਨੂੰ ਘੱਟੋ-ਘੱਟ ਤਾਪਮਾਨ 9 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ’ਚ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਤੱਕ ਪੁੱਜਣ ਦੀ ਉਮੀਦ ਹੈ। ਸਿਹਤ ਵਿਭਾਗ ਨੇ ਵੀ ਇਸ ਮੌਸਮ ਤੋਂ ਬਚਣ ਦੀ ਸਲਾਹ ਦਿੱਤੀ ਹੈ। ਆਉਣ ਵਾਲੇ ਦਿਨਾਂ ’ਚ ਸਵੇਰ ਦੀ ਧੁੰਦ ਡਰਾਈਵਰਾਂ ਲਈ ਚੁਣੌਤੀ ਪੈਦਾ ਕਰੇਗੀ।