ਵਿਦਿਆਰਥੀਆਂ ਨਾਲ ਡੱਟ ਕੇ ਖੜ੍ਹੇ ਨੇ ਤਰਕਸ਼ੀਲ
ਤਰਕਸ਼ੀਲ ਸੋਸਾਇਟੀ ਪੰਜਾਬ ਜੋਨ ਨੇ ਕਾਰਜ ਉਲੀਕੇ ਸੁਸਾਇਟੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਡੱਟ ਕੇ ਖੜੀ
Publish Date: Mon, 01 Dec 2025 08:21 PM (IST)
Updated Date: Mon, 01 Dec 2025 08:23 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਤਰਕਸ਼ੀਲ ਸੁਸਾਇਟੀ ਵੱਲੋਂ ਦੇਸ਼ ਭਗਤ ਯਾਦਗਾਰ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ’ਚ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਜਥੇਬੰਦੀ ਵੱਲੋਂ ਆਪਣੇ ਹੱਕਾਂ ਲਈ ਕੀਤੇ ਗਏ ਸੰਘਰਸ਼ ਕਾਰਨ ਹੋਈ ਜਿੱਤ ਦੀ ਵਧਾਈ ਦਿੱਤੀ ਗਈ। ਤਰਕਸ਼ੀਲ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਤਰਕਸ਼ੀਲ ਸੁਸਾਇਟੀ ਡੱਟ ਕੇ ਖੜ੍ਹੀ ਹੈ। ਅਪ੍ਰੇਸ਼ਨ ਗਰੀਬ ਵਿਰੋਧੀ ਜਮਹੂਰੀ ਫਰੰਟ ਵੱਲੋਂ ਜਲੰਧਰ ਵਿਖੇ ਬਹੁਤ ਹੀ ਸਵੇਦਨਸ਼ੀਲ ਮੁੱਦਿਆਂ ’ਤੇ ਕਰਵਾਈ ਜਾ ਰਹੀ ਕਨਵੈਨਸ਼ਨ ’ਚ ਇਕਾਈਆਂ ਨੂੰ ਵੱਧ ਤੋਂ ਵੱਧ ਮੈਂਬਰਾਂ ਨੂੰ ਸ਼ਾਮਲ ਕਰਵਾਉਣ ਦੀ ਅਪੀਲ ਕੀਤੀ ਗਈ। ਇਸ ਤੋਂ ਇਲਾਵਾ ਜ਼ੋਨ ਜਲੰਧਰ ਵੱਲੋਂ 25 ਦਸੰਬਰ ਨੂੰ ਛਿਮਾਹੀ ਇਕੱਤਰਤਾ ਹਰਿਆਣਾ ਭੁੰਗਾ ਹੁਸ਼ਿਆਰਪੁਰ ਵਿਖੇ ਕਰਵਾਉਣ ਦਾ ਫੈਸਲਾ ਕੀਤਾ ਗਿਆ। ਚੇਤਨ ਪਰੀਖਿਆ ’ਚ ਜਿਨ੍ਹਾਂ ਵਿਦਿਆਥੀਆਂ ਨੇ ਚੰਗੇ ਨੰਬਰ ਲੈਕੇ ਪੁਜੀਸ਼ਨਾਂ ਹਾਸਲ ਕੀਤੀਆਂ ਸਨ ਉਨ੍ਹਾਂ ਦੇ ਸਰਟੀਫਿਕੇਟ ਤੇ ਇਨਾਮ ’ਚ ਦਿੱਤੀਆਂ ਜਾਣ ਵਾਲੀਆਂ ਪੁਸਤਕਾਂ ਦੀ ਇਕਾਈਆਂ ਵਿਚ ਵੰਡ ਕੀਤੀ। ਇਹ ਮੀਟਿੰਗ ਸੁਖਦੇਵ ਫਗਵਾੜਾ ਜ਼ੋਨ ਪ੍ਰਧਾਨ ਤੇ ਆਗੂ ਸੁਰਜੀਤ ਟਿੱਬਾ ਦੀ ਅਗਵਾਈ ’ਚ ਹੋਈ। ਇਸ ’ਚ ਜ਼ੋਨ ਜਲੰਧਰ ਤੋਂ ਬਿੱਟੂ ਰੂਪੇਵਾਲੀ, ਵਿਜੇ ਰਾਹੀ, ਫਗਵਾੜਾ ਤੋਂ ਸੁਰਿੰਦਰ ਥੰਦੀ, ਸ਼ਾਹਕੋਟ ਤੋਂ ਪਾਲ ਤੇ ਜਿੰਦਰ ਬਾਗਪੁਰ, ਜਲੰਧਰ ਤੋਂ ਪਰਮਜੀਤ ਕਿਰਤੀ, ਨਸੀਬ ਚੰਦ ਰੱਬੀ, ਹੁਸ਼ਿਆਰਪੁਰ ਤੋਂ ਦਿਲਰਾਜ ਕੁਮਾਰ, ਬਲਵਿੰਦਰ ਸਿੰਘ, ਸੁਖਜੀਤ ਅੱਬੋਵਾਲ, ਟਿੱਬੇ ਤੋਂ ਜਸਬੀਰ ਸਿੰਘ ਨੇ ਵੀ ਹਿੱਸਾ ਲਿਆ।