ਟਾਂਡਾ ਪੁਲਿਸ ਵੱਲੋਂ ਗਊ ਤਸਕਰੀ ਦੀ ਕੋਸ਼ਿਸ਼ ਨਾਕਾਮ; ਟਰੱਕ ਚਾਲਕ ਗ੍ਰਿਫਤਾਰ, 7 ਗਊਆਂ ਬਰਾਮਦ
ਪੁਲਿਸ ਨੇ ਦੱਸਿਆ ਕਿ ਸ਼ਿਵ ਸੈਨਾ ਪੰਜਾਬ ਦੇ ਯੂਥ ਪ੍ਰਧਾਨ ਮੋਹਿਤ ਕੁਮਾਰ ਉਰਫ ਮਿੱਕੀ ਪੰਡਿਤ, ਜੋ ਸਮਾਜ ਸੇਵਾ ਨਾਲ ਗਊ ਰੱਖਿਆ ਦੀ ਸੇਵਾ ਵੀ ਕਰਦਾ ਹੈ। ਦਿੱਤੀ ਗਈ ਸੂਚਨਾ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ। ਮੋਹਿਤ ਕੁਮਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਇੱਕ ਟਰੱਕ ਜਲੰਧਰ ਪਾਸੋਂ ਟਾਂਡਾ ਵੱਲ ਆ ਰਿਹਾ ਹੈ ਜਿਸ ਵਿੱਚ ਗਊਆਂ ਨੂੰ ਬੇਰਹਮੀ ਨਾਲ ਭਰ ਕੇ ਬੁੱਚੜਖਾਨੇ ਲਿਜਾਇਆ ਜਾ ਰਿਹਾ ਹੈ।
Publish Date: Wed, 15 Apr 2026 11:46 AM (IST)
Updated Date: Wed, 15 Apr 2026 11:48 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਟਾਂਡਾ ਪੁਲਿਸ ਨੇ ਗਊ ਰੱਖਿਆ ਕਾਰਕੁੰਨਾਂ ਦੀ ਸੂਚਨਾ 'ਤੇ ਕਾਰਵਾਈ ਕਰਦਿਆਂ ਗਊ ਤਸਕਰੀ ਦੇ ਇੱਕ ਵੱਡੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਟਾਂਡਾ ਪੁਲਿਸ ਨੇ ਇੱਕ ਟਰੱਕ ਵਿੱਚ ਬੇਰਹਿਮੀ ਨਾਲ ਲੱਦੀਆਂ 7 ਗਊਆਂ ਬਰਾਮਦ ਕਰਕੇ ਲੁਧਿਆਣਾ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮੁਲਜ਼ਮ ਦੀ ਪਛਾਣ ਦਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਡੱਲੇ, ਥਾਣਾ ਦੇਹਲੋ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਸ਼ਿਵ ਸੈਨਾ ਪੰਜਾਬ ਦੇ ਯੂਥ ਪ੍ਰਧਾਨ ਮੋਹਿਤ ਕੁਮਾਰ ਉਰਫ ਮਿੱਕੀ ਪੰਡਿਤ, ਜੋ ਸਮਾਜ ਸੇਵਾ ਨਾਲ ਗਊ ਰੱਖਿਆ ਦੀ ਸੇਵਾ ਵੀ ਕਰਦਾ ਹੈ। ਦਿੱਤੀ ਗਈ ਸੂਚਨਾ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ। ਮੋਹਿਤ ਕੁਮਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਇੱਕ ਟਰੱਕ ਜਲੰਧਰ ਪਾਸੋਂ ਟਾਂਡਾ ਵੱਲ ਆ ਰਿਹਾ ਹੈ ਜਿਸ ਵਿੱਚ ਗਊਆਂ ਨੂੰ ਬੇਰਹਮੀ ਨਾਲ ਭਰ ਕੇ ਬੁੱਚੜਖਾਨੇ ਲਿਜਾਇਆ ਜਾ ਰਿਹਾ ਹੈ।
ਇਸ ਸੂਚਨਾ ’ਤੇ ਟਾਂਡਾ ਪੁਲਿਸ ਦੇ ਏ.ਐਸ.ਆਈ. ਨਰੇਸ਼ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਟੋਲ ਪਲਾਜ਼ਾ ਨੇੜੇ ਨਾਕਾਬੰਦੀ ਕਰਕੇ ਉਕਤ ਟਰੱਕ ਨੂੰ ਰੋਕਿਆ। ਤਲਾਸ਼ੀ ਦੌਰਾਨ ਟਰੱਕ ਵਿੱਚੋਂ 7 ਗਊਆਂ ਬਰਾਮਦ ਹੋਈਆਂ। ਪੁਲਿਸ ਮੁਤਾਬਕ ਚਾਲਕ ਦਵਿੰਦਰ ਸਿੰਘ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ।
ਪੁਲਿਸ ਨੇ ਕਿਹਾ ਕਿ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ, ਪੰਜਾਬ ਗਊ ਹੱਤਿਆ ਮਨਾਹੀ ਐਕਟ ਅਤੇ ਜਾਨਵਰਾਂ ਪ੍ਰਤੀ ਬੇਰਹਿਮੀ ਰੋਕਥਾਮ ਐਕਟ ਦੀਆਂ ਸਬੰਧਤ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ।