ਟੈਗੋਰ ਸਕੂਲ ’ਚ ਟੇਲੈਂਟ ਹੰਟ ਸ਼ੋਅ
ਟੈਗੋਰ ਸਕੂਲ ਵਿਖੇ ਟੈਲੈਂਟ ਹੰਟ ਸ਼ੋਅ ਕਰਵਾਇਆ
Publish Date: Wed, 10 Dec 2025 08:30 PM (IST)
Updated Date: Wed, 10 Dec 2025 08:33 PM (IST)

ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਰਚਨਾਤਮਕਤਾ, ਆਤਮ–ਵਿਸ਼ਵਾਸ ਤੇ ਬਚਪਨ ਦੀ ਭਾਵਨਾਵਾਂ ਨੂੰ ਪ੍ਰਗਟਾਉਣ ਲਈ, ਟੈਗੋਰ ਇੰਟਰਨੈਸ਼ਨਲ ਸਮਾਰਟ ਸਕੂਲ ਨੇ “ਕਲਾ ਉਤਸਵ ਦ ਇਨਕ੍ਰੇਡਿਬਲ ਟੇਲੈਂਟ ਹੰਟ ਸ਼ੋਅ” ਤਹਿਤ ਆਪਣਾ ਗ੍ਰੈਂਡ ਕਾਰਨੀਵਲ ਅਤੇ ਟੇਲੈਂਟ ਹੰਟ ਸ਼ੋਅ ਕਰਵਾਇਆ। ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨਾਂ ਦਾ ਸਵਾਗਤ ਕਰਨ ਨਾਲ ਹੋਈ। ਮੁੱਖ ਮਹਿਮਾਨ ਵੱਜੋਂ ਗੁਰਬਖਸ਼ ਸਿੰਘ ਜੁਨੇਜਾ ਨੇ ਸ਼ਮ੍ਹਾਂ ਰੋਸ਼ਨ ਕਰਕੇ ਸਮਾਰੋਹ ਦਾ ਆਗਾਜ਼ ਕੀਤਾ। ਉਨ੍ਹਾਂ ਦੇ ਨਾਲ ਟੈਗੋਰ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਅਭੈ ਕੁਮਾਰ ਜੈਨ ਐਡਵੋਕੇਟ ਤੇ ਡੀਨ ਵਿਨੋਦ ਸ਼ਸ਼ੀ ਜੈਨ, ਡਾਇਰੈਕਟਰ ਰੁਚਿਕਾ ਜੈਨ ਤੇ ਹੋਰ ਸਨਮਾਨਿਤ ਵਿਅਕਤੀਆਂ ਦੀ ਹਾਜ਼ਰੀ ਨੇ ਸਮਾਗਮ ਨੂੰ ਚਾਰ ਚੰਨ ਲਗਾਏ। ਸਕੂਲ ਨੇ ਸਵਿਫਟ ਕੰਸਲਟਿੰਗ ਗਰੁੱਪ ਦੀ ਡਾਇਰੈਕਟਰ ਸਲੋਨੀ ਜੈਨ ਬਤਰਾ ਤੇ ਆਸਟ੍ਰੇਲੀਆ ਦੀ ਇਕ ਪ੍ਰਸਿੱਧ ਬਹੁਰਾਸ਼ਟਰੀ ਕੰਪਨੀ ਦੇ ਸੀਨੀਅਰ ਪ੍ਰੋਫੈਸ਼ਨਲ ਮਿਸਟਰ ਨਿਤਿਨ ਬਤਰਾ ਦਾ ਵੀ ਸਵਾਗਤ ਕੀਤਾ, ਜਿਸ ਨਾਲ ਇਸ ਸਮਾਗਮ ਦੀ ਮਹੱਤਤਾ ਹੋਰ ਵੱਧ ਗਈ। ਟੈਗੋਰ ਐਜੂਕੇਸ਼ਨਲ ਸੋਸਾਇਟੀ ਦੀਆਂ ਤਿੰਨਾਂ ਸੰਸਥਾਨਾਂ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਉਤਸ਼ਾਹ ਨਾਲ ਹਿੱਸਾ ਲਿਆ, ਜਿਸ ਨਾਲ ਸਮਾਗਮ ’ਚ ਰੰਗਤ ਤੇ ਜੋਸ਼ ਆ ਗਿਆ। ਇਸ ਮੌਕੇ 'ਤੇ ਆਪਣੇ ਵਿਚਾਰ ਸਾਂਝੇ ਕਰਦਿਆਂ, ਸਕੂਲ ਦੀ ਡੀਨ ਵਿਨੋਦ ਸ਼ਸ਼ੀ ਜੈਨ ਨੇ ਕਿਹਾ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਬੱਚਿਆਂ ’ਚ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਤੇ ਛੋਟੀ ਉਮਰ ਤੋਂ ਹੀ ਉਨ੍ਹਾਂ ’ਚ ਆਤਮ ਵਿਸ਼ਵਾਸ ਬਣਾਉਣਾ ਹੈ। ਪ੍ਰੋਗਰਾਮ ਰਾਸ਼ਟਰੀ ਗੀਤ ਨਾਲ ਸੰਪਨ ਕੀਤਾ ਗਿਆ।