ਸੁਖਵਿੰਦਰ ਸਿੰਘ ਨੇ ਬਤੌਰ ਵੋਕੇਸ਼ਨਲ ਟ੍ਰੇਨਰ ਡਿਊਟੀ ਸੰਭਾਲੀ
ਸੁਖਵਿੰਦਰ ਸਿੰਘ ਨੇ ਬਤੌਰ ਵੋਕੇਸ਼ਨਲ ਟ੍ਰੇਨਰ ਡਿਊਟੀ ਸੰਭਾਲੀ
Publish Date: Mon, 24 Nov 2025 07:26 PM (IST)
Updated Date: Mon, 24 Nov 2025 07:28 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਨਪਾਲਕੇ ਵਿਖੇ ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਨੇ ਸੁਖਵਿੰਦਰ ਸਿੰਘ ਨੂੰ ਬਤੌਰ ਵੋਕੇਸ਼ਨਲ ਟ੍ਰੇਨਰ (ਪਾਵਰ) ਡਿਊਟੀ ’ਤੇ ਹਾਜ਼ਰ ਕਰਵਾਇਆ। ਸਮੂਹ ਸਟਾਫ਼ ਨੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਸਕੂਲ ’ਚ ਬਦਲੀ ਹੋਣ ਉਪਰੰਤ ਹਾਜ਼ਰ ਹੋਣ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਦੀ ਬਦਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੀਰਾ ਜ਼ਿਲ੍ਹਾ ਪਠਾਨਕੋਟ ਤੋਂ ਸਾਡੇ ਸਕੂਲ ਵਿਖੇ ਹੋਈ ਹੈ। ਇਸ ਲਈ ਉਨ੍ਹਾਂ ਨੂੰ ਅੱਜ ਡਿਊਟੀ ’ਤੇ ਹਾਜ਼ਰ ਕਰਵਾਇਆ ਗਿਆ ਤੇ ਉਨ੍ਹਾਂ ਨੂੰ ਸਕੂਲ ਤੇ ਸਟਾਫ਼ ਬਾਰੇ ਜਾਣਕਾਰੀ ਦਿੱਤੀ ਗਈ। ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੀ ਡਿਊਟੀ ਮਿਹਨਤ ਤੇ ਲਗਨ ਨਾਲ ਨਿਭਾਉਣਗੇ ਤੇ ਸਕੂਲ ਦੀ ਬਿਹਤਰੀ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਮੌਕੇ ਸਕੂਲ ਸਟਾਫ਼ ਨਲਿਨੀ ਸਿੱਕਾ, ਪੂਨਮ ਦੱਤਾ, ਬਲਜੀਤ ਕੌਰ, ਪਰਮਿੰਦਰਜੀਤ ਕੌਰ, ਰੂਪ ਰਾਣੀ, ਬਲਜੀਤ ਕੌਰ ਸੈਣੀ, ਰਾਜਵੰਤ ਕੌਰ, ਰੰਜਨਾ, ਗੁਰਜੀਤ ਕੌਰ, ਸਰਬਜੀਤ ਕੌਰ, ਗਗਨਦੀਪ ਕੌਰ, ਜਤਿੰਦਰ ਕੌਰ, ਅੰਮ੍ਰਿਤਾ ਰਾਣੀ, ਨਿਰਮਲ ਕੌਰ, ਲਲਿਤ ਕੁਮਾਰ, ਬ੍ਰਿਜ ਲਾਲ, ਹਰਨੀਤ ਸਿੰਘ, ਰੂਪਿੰਦਰ ਸਿੰਘ, ਸੁਖਦੇਵ ਰਾਜ ਆਦਿ ਹਾਜ਼ਰ ਸਨ।