ਅਚਾਨਕ ਹੋਇਆ ਧਮਾਕਾ: ਗੈਸ ਸਿਲੰਡਰ ਫਟਣ ਕਾਰਨ ਪੰਜ ਲੋਕਾਂ ਦੇ ਝੁਲਸਣ ਦੀ ਖ਼ਬਰ, ਇਲਾਕੇ 'ਚ ਪਸਰੀ ਸੋਗ ਦੀ ਲਹਿਰ
ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਸਤੋਰ 'ਚ ਉਸ ਵੇਲੇ ਹਾਹਾਕਾਰ ਮਚ ਗਈ, ਜਦੋਂ ਬੂਟੀਕ 'ਚ ਗੈਸ ਸਿਲੰਡਰ ਕਾਰਨ ਵੱਡਾ ਧਮਾਕਾ ਹੋ ਗਿਆ। ਇਸ ਧਮਾਕੇ ਦੌਰਾਨ ਮਾਂ-ਧੀ, ਫਾਇਰ ਬ੍ਰਿਗੇਡ ਦੇ 2 ਕਰਮੀਆਂ ਸਮੇਤ ਕੁੱਲ 5 ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ।
Publish Date: Tue, 03 Feb 2026 12:02 PM (IST)
Updated Date: Tue, 03 Feb 2026 12:15 PM (IST)
.jpeg)
ਸੰਜੀਵ ਸੂਦ/ ਕਮਲ, ਪੰਜਾਬੀ ਜਾਗਰਣ, ਹੁਸ਼ਿਆਰਪੁਰ - ਬਾਗਪੁਰ ਅੱਡੇ ’ਤੇ ਮੰਗਲਵਾਰ ਸਵੇਰੇ ਇੱਕ ਟੇਲਰ ਦੀ ਦੁਕਾਨ ਵਿੱਚ ਲੱਗੀ ਅੱਗ ਬੁਝਾਉਣ ਦੌਰਾਨ ਐਲਪੀਜੀ ਸਿਲੰਡਰ ਫਟਣ ਨਾਲ ਫਾਇਰ ਬ੍ਰਿਗੇਡ ਦੇ ਦੋ ਕਰਮਚਾਰੀਆਂ ਸਮੇਤ ਕੁੱਲ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ, ਸਵੇਰੇ ਕਰੀਬ 8.30 ਵਜੇ ਬਾਗਪੁਰ ਅੱਡੇ ਤੋਂ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਹੁਸ਼ਿਆਰਪੁਰ ਮਿਊਂਸਪਲ ਫਾਇਰ ਬ੍ਰਿਗੇਡ ਦੀ ਟੀਮ, ਜਿਸ ਵਿੱਚ ਮਨਜੀਤ ਸਿੰਘ, ਪਰਮਜੀਤ ਸਿੰਘ ਅਤੇ ਗੁਰਦਿੱਤ ਸਿੰਘ ਸ਼ਾਮਲ ਸਨ, ਤੁਰੰਤ ਮੌਕੇ ’ਤੇ ਪਹੁੰਚੀ। ਫਾਇਰਮੈਨ ਗੁਰਦਿੱਤ ਸਿੰਘ ਨੇ ਦੱਸਿਆ ਕਿ ਦੁਕਾਨ ਵਿੱਚ ਅੱਗ ਜ਼ਿਆਦਾ ਨਹੀਂ ਸੀ ਅਤੇ ਟੀਮ ਨੇ ਇੰਜਨ ਸਟਾਰਟ ਕਰਕੇ ਪਾਈਪਾਂ ਲਗਾ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਇਸ ਦੌਰਾਨ ਦੁਕਾਨ ਅੰਦਰ ਪਿਆ ਐਲਪੀਜੀ ਸਿਲੰਡਰ ਅਚਾਨਕ ਫਟ ਗਿਆ। ਸਿਲੰਡਰ ਬਲਾਸਟ ਹੋਣ ਕਾਰਨ ਅੱਗੇ ਖੜ੍ਹੇ ਫਾਇਰਮੈਨ ਮਨਜੀਤ ਸਿੰਘ ਅੱਗ ਦੀ ਚਪੇਟ ਵਿੱਚ ਆ ਗਏ, ਜਦਕਿ ਉਨ੍ਹਾਂ ਦੇ ਨਾਲ ਮੌਜੂਦ ਪਰਮਵੀਰ ਸਿੰਘ ਵੀ ਸੜ ਗਏ। ਦੋਵੇਂ ਫਾਇਰਮੈਨਾਂ ਨੂੰ ਬਰਨ ਇੰਜਰੀਜ਼ ਆਈਆਂ ਹਨ। ਪੁਲਿਸ ਅਨੁਸਾਰ ਇਸ ਘਟਨਾ ਵਿੱਚ ਦੁਕਾਨ ਮਾਲਕ ਮੰਦੀਪ ਕੌਰ (25) ਅਤੇ ਰਾਜਵੀਰ ਕੌਰ (50), ਦੋਵੇਂ ਵਾਸੀ ਬਾਗਪੁਰ, ਵੀ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਿਵਲ ਹਸਪਤਾਲ ਪਹੁੰਚ ਕੇ ਜ਼ਖ਼ਮੀ ਫਾਇਰਮੈਨਾਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਦੱਸਿਆ ਕਿ ਮਨਜੀਤ ਸਿੰਘ ਨੂੰ ਲਗਭਗ 11 ਫੀਸਦੀ ਬਰਨ ਇੰਜਰੀਜ਼ ਹੋਈਆਂ ਹਨ, ਜਦਕਿ ਪਰਮਵੀਰ ਸਿੰਘ ਨੂੰ 4 ਫੀਸਦੀ ਫੇਸ਼ੀਅਲ ਬਰਨ ਆਏ ਹਨ। ਦੋਵੇਂ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹਨਾਂ ਵਲੋਂ ਘਟਨਾ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਜਾਰੀ ਕਿਤੇ ਜਾ ਰਹੇ ਹਨ, ਜਦਕਿ ਪੁਲਿਸ ਵੱਲੋਂ ਵੀ ਆਪਣੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜ਼ਖ਼ਮੀਆਂ ਨੂੰ ਸਰਕਾਰ ਵੱਲੋਂ ਹਰ ਸੰਭਵ ਇਲਾਜ ਅਤੇ ਮਦਦ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਵੀ ਸਿਵਲ ਹਸਪਤਾਲ ਪਹੁੰਚੇ ਅਤੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਨੇ ਡਾਕਟਰਾਂ ਨਾਲ ਗੱਲਬਾਤ ਕਰਕੇ ਇਲਾਜ ਬਾਰੇ ਜਾਣਕਾਰੀ ਲਈ ਅਤੇ ਜ਼ਖ਼ਮੀਆਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।