ਬਰਾਬਰ ਮੌਕੇ ਪੈਦਾ ਕਰੇਗਾ ਦਿਵਿਆਂਗ ਟੀ-20 ਕ੍ਰਿਕਟ ਟੂਰਨਾਮੈਂਟ : ਭਗਤ
ਅਜਿਹੇ ਟੂਰਨਾਮੈਂਟ ਦਿਵਿਆਂਗ ਕ੍ਰਿਕੇਟਰਾਂ ਲਈ ਇਕ ਸੁਨਹਿਰਾ ਮੌਕਾ ਹੈ : ਅਤੁਲ ਭਗਤ
Publish Date: Tue, 18 Nov 2025 08:55 PM (IST)
Updated Date: Tue, 18 Nov 2025 08:58 PM (IST)
ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਦਿਵਿਆਂਗ ਕ੍ਰਿਕੇਟਰਾਂ ਦੀ ਪ੍ਰਤਿਭਾ ਤੇ ਖੇਡ ਕੌਸ਼ਲ ਨੂੰ ਮੰਚ ਪ੍ਰਦਾਨ ਕਰਨ ਦੇ ਉਦੇਸ਼ ਨਾਲ ਡਿਫਰੈਂਟਲੀ ਏਬਲਡ ਕ੍ਰਿਕੇਟ ਕੌਂਸਲ ਆਫ ਪੰਜਾਬ ਵੱਲੋਂ ਉੱਤਰ ਜ਼ੋਨ ਦਿਵਿਆਂਗ ਟੀ-20 ਕ੍ਰਿਕੇਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਹ ਦੋ ਰੋਜ਼ਾ ਮੁਕਾਬਲੇ 17 ਤੇ 18 ਨਵੰਬਰ ਨੂੰ ਪੀਏਪੀ ਕ੍ਰਿਕੇਟ ਸਟੇਡੀਅਮ ਵਿਖੇ ਕਰਵਾਏ ਗਏ। ਇਸ ’ਚ ਮੁੱਖ ਮਹਿਮਾਨ ਵਜੋਂ ਨੌਜਵਾਨ ਆਮ ਆਦਮੀ ਪਾਰਟੀ ਦੇ ਨੇਤਾ ਅਤੁਲ ਭਗਤ ਪੁੱਜੇ, ਜਿਨ੍ਹਾਂ ਨੇ ਦਿਵਿਆਂਗ ਕ੍ਰਿਕਟ ਦਾ ਕ੍ਰਿਕਟ ਮੁਕਾਬਲੇ ਦੇ ਸ਼ੁਭ ਆਰੰਭ ਕਰਵਾਏ। ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਦਾ ਮੁੱਖ ਟੀਚਾ ਖੇਡ ਰਾਹੀਂ ਸਮਾਵੇਸ਼ ਨੂੰ ਹੁਲਾਰਾ ਦੇਣਾ ਤੇ ਦਿਵਿਆਂਗ ਕ੍ਰਿਕਟਰਾਂ ਨੂੰ ਰਾਸ਼ਟਰੀ ਪੱਧਰ ਦਾ ਮੰਚ ਪ੍ਰਦਾਨ ਕਰਨਾ ਹੈ। ਇਹ ਸਮਾਜ ’ਚ ਸਮਾਨ ਮੌਕਿਆਂ ਤੇ ਸਕਾਰਾਤਮਕ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਇਸ ਮੌਕੇ ਅਰੁਣ ਮੋਂਟੀ ਅਰੋੜਾ (ਪ੍ਰਧਾਨ) ਤੇ ਆਲੋਕ ਨਾਗਪਾਲ (ਜਨਰਲ ਸਕੱਤਰ) ਨੇ ਅਤੁਲ ਭਗਤ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਤੇ ਉਨ੍ਹਾਂ ਦਾ ਇਸ ਕ੍ਰਿਕਟ ਟੂਰਨਾਮੈਂਟ ’ਚ ਆ ਕੇ ਦਿਵਿਆਂਗਾਂ ਨੂੰ ਉਤਸ਼ਾਹਤ ਕਰਨ ਲਈ ਧੰਨਵਾਦ ਕੀਤਾ।