ਐੱਸਟੀਐੱਸ ਸਕੂਲ ਦੇ ਵਿਦੀਆਰਥੀ ਪੇਂਟਿੰਗ ਮੁਕਾਬਲੇ ’ਚ ਆਏ ਅੱਵਲ
ਐੱਸਟੀਐੱਸ ਸਕੂਲ ਦੇ ਵਿਦੀਆਰਥੀ ਪੇਂਟਿੰਗ ਮੁਕਾਬਲੇ 'ਚ ਆਏ ਅੱਵਲ
Publish Date: Fri, 05 Dec 2025 07:37 PM (IST)
Updated Date: Fri, 05 Dec 2025 07:39 PM (IST)
ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਐੱਸਟੀਐੱਸ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਦੇ ਜ਼ੋਰ ’ਤੇ ਸਕੂਲ ਦਾ ਨਾਂ ਰੋਸ਼ਨ ਕਰਦੇ ਹੋਏ ਸਹੋਦਯਾ ਫੇਸ ਪੇਂਟਿੰਗ ਮੁਕਾਬਲੇ ਵਿਚ ਕਾਬਿਲੇ-ਤਾਰੀਫ਼ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿੱਚ ਐੱਸਟੀਐੱਸ ਵਰਲਡ ਸਕੂਲ ਵੱਲੋਂ ਸੁਖਜੋਬਨਪ੍ਰੀਤ ਕੌਰ ਤੇ ਬਲਕੀਰਤ ਕੌਰ ਨੇ ਆਪਣੀ ਕਲਾਤਮਕ ਯੋਗਤਾ, ਨਵੀਂ ਸੋਚ ਅਤੇ ਸੁੰਦਰਤਾ-ਭਰੀ ਪੇਸ਼ਕਸ਼ ਨਾਲ ਜੱਜਾਂ ਦੇ ਮਨ ਮੋਹ ਲਏ। ਉਨ੍ਹਾਂ ਦੀ ਇਸ ਯੋਗਤਾ ਨੂੰ ਦੇਖਦੇ ਹੋਏ ਜੱਜਾਂ ਵੱਲੋਂ ਉਨ੍ਹਾਂ ਨੂੰ ਐਪ੍ਰੀਸੀਏਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜੋ ਸਕੂਲ ਦੀ ਉੱਨਤੀ ਦੇ ਇਤਿਹਾਸ ਵਿੱਚ ਇੱਕ ਹੋਰ ਮਾਣਭਰੀ ਪ੍ਰਾਪਤੀ ਵਜੋਂ ਦਰਜ ਹੋਇਆ। ਇਸ ਸਫਲਤਾ ਦੇ ਪਿੱਛੇ ਮਿਸ ਦਵਿੰਦਰ ਦੀ ਮਾਹਰ ਰਹਿਨੁਮਾਈ, ਹੌਸਲਾ-ਅਫਜ਼ਾਈ ਅਤੇ ਕਲਾਤਮਕ ਸਿੱਖਿਆ ਦਾ ਮਹੱਤਵਪੂਰਨ ਯੋਗਦਾਨ ਰਿਹਾ। ਸਕੂਲ ਦੇ ਪ੍ਰਿੰਸੀਪਲ ਪ੍ਰਭਜੋਤ ਗਿੱਲ ਨੇ ਵਿਦਿਆਰਥੀਆਂ ਦੀ ਮਹਿਨਤ ਅਤੇ ਸਮਰਪਣ ਦੀ ਖੁੱਲ੍ਹ ਕੇ ਸਰਾਹਨਾ ਕੀਤੀ ਤੇ ਉਨ੍ਹਾਂ ਨੂੰ ਸਕੂਲ ਦਾ ਮਾਣ ਵਧਾਉਣ ਲਈ ਵਧਾਈ ਦਿੱਤੀ।