ਵਿਦਿਆਰਥੀਆਂ ਨੇ ਚੋਟੀ ਦੀਆਂ ਪੁਜ਼ੀਸ਼ਨਾ ਕੀਤੀਆਂ ਹਾਸਲ
ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਜੀਐੱਨਏ ਯੂਨੀਵਰਸਿਟੀ ਦੇ ਸਮਾਗਮ ਆਈਐੱਸਟੀਈ ਵਿਦਿਆਰਥੀ ਸੰਮੇਲਨ 2023 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਪੁਜ਼ੀਸ਼ਨਾ 'ਤੇ ਆਪਣਾ ਕਬਜ਼ਾ ਕੀਤਾ। ਇਸ 'ਚ ਫਾਰਮੇਸੀ ਡਿਪਾਰਟਮੈਂਟ ਦੇ ਭਰਤ ਤੇ ਵੰਸ਼ਿਕਾ ਨੂੰ ਆਈਐੱਸਟੀਈ ਬੈਸਟ ਸਟੂਡੈਂਟ ਅਵਾਰਡ 2023 ਨਾਲ ਨਵਾਜਿਆ ਗਿਆ।
Publish Date: Wed, 08 Nov 2023 06:03 PM (IST)
Updated Date: Wed, 08 Nov 2023 06:03 PM (IST)

ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਜੀਐੱਨਏ ਯੂਨੀਵਰਸਿਟੀ ਦੇ ਸਮਾਗਮ ਆਈਐੱਸਟੀਈ ਵਿਦਿਆਰਥੀ ਸੰਮੇਲਨ 2023 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਪੁਜ਼ੀਸ਼ਨਾ 'ਤੇ ਆਪਣਾ ਕਬਜ਼ਾ ਕੀਤਾ। ਇਸ 'ਚ ਫਾਰਮੇਸੀ ਡਿਪਾਰਟਮੈਂਟ ਦੇ ਭਰਤ ਤੇ ਵੰਸ਼ਿਕਾ ਨੂੰ ਆਈਐੱਸਟੀਈ ਬੈਸਟ ਸਟੂਡੈਂਟ ਅਵਾਰਡ 2023 ਨਾਲ ਨਵਾਜਿਆ ਗਿਆ। ਇਸ ਤੋਂ ਇਲਾਵਾ ਈਸੀਈ ਵਿਭਾਗ ਦੇ ਪਿੰ੍ਸ ਭਗਤ, ਮੋਹਮਦ ਰਿਆਜੂਦੀਨ, ਸ਼ਿਵਮ, ਸ਼ੂਭਮ ਤੇ ਆਯੂਸ਼ ਸ਼ਰਮਾ ਨੇ ਪ੍ਰਰਾਜੈਕਟ ਡਿਸਪਲੇ 'ਚ ਦੂਜਾ ਸਥਾਨ ਪ੍ਰਰਾਪਤ ਕੀਤਾ, ਗੁਰਸਿਮਰਨ ਸਿੰਘ ਤੇ ਮੋਹਿਤ ਕੁਮਾਰ ਨੇ ਕੈਡ ਕਾਪੀਟੀਸ਼ਨ 'ਚ ਦੂਜਾ ਸਥਾਨ ਪ੍ਰਰਾਪਤ ਕੀਤਾ, ਨਵਨੀਤ ਕੌਰ ਤੇ ਵੈਭਵ ਰਾਵਤ ਨੇ ਟੈਕਨੀਕਲ ਪ੍ਰਰੈਜਨਟੇਸ਼ਨ 'ਚ ਤੀਸਰਾ ਸਥਾਨ ਪ੍ਰਰਾਪਤ ਕੀਤਾ। ਇਥੇ ਦੱਸਣਯੋਗ ਹੈ ਕਿ ਪੂਰੇ ਸੂਬੇ 'ਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਇਨ੍ਹਾਂ ਮੁਕਾਬਲਿਆਂ 'ਚ ਹਿੱਸਾ ਲੈਣ ਪੁੱਜੇ ਸਨ, ਜਿਨ੍ਹਾਂ 'ਚੋਂ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਪਹਿਲੇ, ਦੂਜੇ ਤੇ ਤੀਜੇ ਸਥਾਨ ਹਾਸਲ ਕਰਕੇ ਕਾਲਜ ਦੇ ਨਾਮ ਨੂੰ ਨਵੀਆਂ ਸਿਖਰਾਂ 'ਤੇ ਪਹੁੰਚਾਇਆ ਹੈ। ਪਿੰ੍ਸੀਪਲ ਡਾ. ਜਗਰੂਪ ਸਿੰਘ ਨੇ ਡਾ. ਰਾਜੀਵ ਭਾਟੀਆ, ਮੁੱਖੀ ਸਟੂਡੈਂਟ ਚੈਪਟਰ ਤੇ ਸਾਰੇ ਵਿਦਿਆਰਥੀਆ ਨੂੰ ਇਸ ਉਪਲਭਦੀ ਲਈ ਵਧਾਈ ਦਿੱਤੀ ਤੇ ਭਵਿੱਖ 'ਚ ਵੀ ਇਸੇ ਹੀ ਤਰਾਂ੍ਹ ਕਾਮਯਾਬੀ ਹਾਸਲ ਕਰਨ ਵਾਸਤੇ ਉਤਸਾਹਤ ਕੀਤਾ। ਇਸ ਮੌਕੇ ਪਿੰ੍ਸੀਪਲ ਡਾ. ਜਗਰੂਪ ਸਿੰਘ ਨੇ ਕਾਲਜ ਦੇ ਬਾਕੀ ਵਿਦਿਆਰਥੀਆਂ ਨੂੰ ਇਨਾਂ੍ਹ ਬੱਚਿਆਂ ਤੋਂ ਪੇ੍ਰਰਣਾ ਲੈ ਕੇ ਆਪਣਾ ਸਰਬਪੱਖੀ ਵਿਕਾਸ ਕਰਨ ਲਈ ਪੇ੍ਰਿਆ। ਇਸ ਮੌਕੇ ਡਾ. ਰਾਜੀਵ ਭਾਟੀਆ, ਡਾ. ਸੰਜੇ ਬਾਂਸਲ, ਰਿਚਾ ਅਰੋੜਾ, ਮੀਨਾ ਬਾਂਸਲ, ਪਿ੍ਰਂਸ ਮਦਾਨ, ਸੁਸ਼ਾਂਤ ਸ਼ਰਮਾ, ਨਵਿਤਾ ਸ਼ਰਮਾ ਤੇ ਮਨੀਸ਼ ਸਚਦੇਵਾ ਹਾਜ਼ਰ ਸਨ।