ਨੁੱਕੜ ਨਾਟਕ ਨੇ ਦਰਸ਼ਕ ਕੀਲੇ
ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਸਨੌਰਾ ਵਿਖੇ ਨੁੱਕੜ ਨਾਟਕ ਸਹੋਦਿਆ ਮੁਕਾਬਲਾ ਕਰਵਾਇਆ
Publish Date: Mon, 24 Nov 2025 07:24 PM (IST)
Updated Date: Mon, 24 Nov 2025 07:25 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਸਨੌਰਾ ਵੱਲੋਂ ਨੁੱਕੜ ਨਾਟਕ ਸਹੋਦਿਆ ਮੁਕਾਬਲਾ ਕਰਵਾਇਆ, ਜਿਸ ’ਚ ਕਈ ਸਕੂਲਾਂ ਦੇ ਛੇਵੀਂ ਤੋਂ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਸਮਾਜਿਕ ਜਾਗਰੂਕਤਾ ਤੇ ਕੌਮੀ ਜ਼ਿੰਮੇਵਾਰੀ ’ਤੇ ਆਧਾਰਤ ਨਾਟਕ ਪੇਸ਼ ਕਰ ਕੇ ਦਰਸ਼ਕ ਕੀਲੇ। ਨਤੀਜਿਆਂ ਮੁਤਾਬਕ ਪਹਿਲਾ ਸਥਾਨ ਗੁਰੂ ਅਮਰ ਦਾਸ ਪਬਲਿਕ ਸਕੂਲ ਕਪੂਰਥਲਾ, ਦੂਜਾ ਜੀਐੱਨਪੀਕੇਐੱਸ ਪਬਲਿਕ ਸਕੂਲ ਨਾਲਾ ਤੇ ਤੀਜਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਕਪੂਰਥਲਾ ਨੇ ਹਾਸਲ ਕੀਤਾ। ਪ੍ਰਿੰਸੀਪਲ ਨਵਦੀਪ ਕੌਰ ਤੇ ਚੇਅਰਮੈਨ ਸੁਖਜਿੰਦਰ ਸਿੰਘ ਨੇ ਜੇਤੂਆਂ ਤੇ ਸਭ ਭਾਈਵਾਲਾਂ ਨੂੰ ਵਧਾਈ ਦਿੱਤੀ ਤੇ ਜੱਜਾਂ ਦੇ ਕੀਮਤੀ ਯੋਗਦਾਨ ਲਈ ਧੰਨਵਾਦ ਕੀਤਾ। ਸਮਾਗਮ ’ਚ ਮੁੱਖ ਮਹਿਮਾਨ ਡਾ. ਨਰਿੰਦਰ ਸਿੰਘ (ਹੈੱਡ, ਇਲੈਕਟ੍ਰਿਕਲ ਇੰਜੀਨੀਅਰਿੰਗ, ਐੱਨਆਈਟੀ) ਤੇ ਮਿਸਿਜ ਹਰਮਨ ਨੇ ਹਾਜ਼ਰੀ ਨਾਲ ਮੌਕੇ ਦੀ ਰੌਣਕ ਵਧਾਈ ਤੇ ਨੌਜਵਾਨ ਨੂੰ ਪ੍ਰੇਰਿਤ ਕੀਤਾ।