ਦੋ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ
ਦੋ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ
Publish Date: Sat, 24 Jan 2026 06:52 PM (IST)
Updated Date: Sun, 25 Jan 2026 04:16 AM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਦਰਿਆ ਸਤਲੁਜ ਦੇ ਉੱਤਰੀ ਕਿਨਾਰੇ ’ਤੇ ਵਸੇ ਹੋਏ ਜ਼ਿਲ੍ਹਾ ਜਲੰਧਰ ਦੇ ਦੋ ਆਖਰੀ ਪਿੰਡਾਂ ’ਚ ਚਲਦੇ ਦੋ ਪ੍ਰਾਇਮਰੀ ਸਕੂਲਾਂ ਸ.ਪ੍ਰਾ, ਸ. ਯੂਸਫ਼ਪੁਰ ਆਲੇਵਾਲ ਤੇ ਸ.ਪ੍ਰਾ.ਸ. ਯੂਸਫ਼ਪੁਰ ਦਾਰੇਵਾਲ ਦੇ 56 ਬੱਚਿਆਂ ਨੂੰ ਲੋੜੀਂਦੀ ਸਟੇਸ਼ਨਰੀ ਵੰਡੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਐੱਨਆਰਆਈ ਗੁਰਦੇਵ ਸਿੰਘ ਮਠਾੜੂ ਤੇ ਉਸਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਪਿਤਾ ਜੋਗਿੰਦਰ ਸਿੰਘ ਮਠਾੜੂ ਦੀ ਮਿੱਠੀ ਯਾਦ ਨੂੰ ਸਮਰਪਿਤ ਅੱਖਾਂ ਦੇ ਮੁਫ਼ਤ ਕੈਂਪ ਵੀ ਲਗਾਏ ਗਏ ਸਨ ਤੇ ਪਿਛਲੇ ਸਾਲਾਂ ਵਾਂਗ ਇਸ ਵਾਰ ਵੀ ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੀ ਵੰਡੀ ਗਈ ਹੈ। ਇਸ ਮੌਕੇ ’ਤੇ ਰਜਵੰਤ ਕੌਰ, ਅੰਕੁਸ਼ ਕੁਮਾਰ, ਨਾਜ਼ਤਿੰਨਾਂ, ਰਜਿੰਦਰ ਕੌਰ, ਪੁਸ਼ਪਾ ਰਾਣੀ, ਮਾ. ਇਕਬਾਲ ਸਿੰਘ, ਜੋਗਿੰਦਰ ਸਿੰਘ ਖੋਖਰ, ਹਰਸਿਮਰਤ ਕੌਰ, ਹਰਮੇਲ ਸਿੰਘ ਧੰਜੂ, ਤਰਸੇਮ ਸਿੰਘ ਚੌਹਾਨ, ਗੁਰਸ਼ਰਨ ਸਿੰਘ ਜੱਜ ਤੇ ਰੇਸ਼ਮ ਸਿੰਘ ਵੀ ਮੌਜੂਦ ਸਨ।