ਸਟੇਟ ਪਬਲਿਕ ਸਕੂਲ ਸ਼ਾਹਕੋਟ ਨੇ ਡਿਬੇਟ ਮੁਕਾਬਲੇ ’ਚ ਮਾਰੀ ਬਾਜ਼ੀ
ਸਟੇਟ ਪਬਲਿਕ ਸਕੂਲ ਸ਼ਾਹਕੋਟ ਨੇ ਡਿਬੇਟ ਮੁਕਾਬਲੇ ’ਚ ਮਾਰੀ ਬਾਜੀ
Publish Date: Mon, 08 Dec 2025 08:48 PM (IST)
Updated Date: Mon, 08 Dec 2025 08:51 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਸਟੇਟ ਪਬਲਿਕ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ 17ਵੇਂ ਆਲ ਇੰਡੀਆ ਸਰਦਾਰ ਦਰਸ਼ਨ ਸਿੰਘ ਮੈਮੋਰੀਅਲ ਇੰਗਲਿਸ਼ ਡਿਬੇਟ ਮੁਕਾਬਲੇ ਵਿਚ ਹਿੱਸਾ ਲੈ ਕੇ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਕੰਵਰ ਨੀਲ ਕਮਲ ਨੇ ਦੱਸਿਆ ਕਿ ਪ੍ਰਧਾਨ ਡਾ. ਨਰੋਤਮ ਸਿੰਘ ਅਤੇ ਉੱਪ ਪ੍ਰਧਾਨ ਡਾ. ਗਗਨਦੀਪ ਕੌਰ ਦੀ ਦੇਖ-ਰੇਖ ਹੇਠ ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਵਿਖੇ ਕਰਵਾਏ ਡਿਬੇਟ ਮੁਕਾਬਲੇ ਦਾ ਵਿਸ਼ਾ ‘ਪ੍ਰੋਫੈਸ਼ਨਲ ਲੌਇਅਲਟੀ ਇਜ ਏ ਥਿੰਗ ਆਫ ਪਾਸਟ’ ਸੀ। ਮੁਕਾਬਲੇ ਵਿਚ ਕਰੀਬ 25 ਨਾਮਵਰ ਸਕੂਲਾਂ ਦੇ 50 ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਸਾਰੇ ਸਕੂਲਾਂ ਦੇ ਭਾਗੀਦਾਰਾਂ ਨੇ ਆਪਣੇ ਵਿਚਾਰ ਅਤੇ ਦਲੀਲਾਂ ਕੁਸ਼ਲਤਾ ਤੇ ਯਕੀਨਨ ਢੰਗ ਨਾਲ ਪੇਸ਼ ਕੀਤੀਆਂ। ਵਿਦਿਆਰਥੀਆਂ ਦੇ ਉਚਾਰਨ, ਜਾਣ-ਪਛਾਣ, ਵਿਸ਼ਾ ਵਸਤੂ, ਖੰਡਨ ਅਤੇ ਸੁਰ ਦੇ ਆਧਾਰ 'ਤੇ ਜੱਜਮੈਂਟ ਕੀਤੀ ਗਈ। ਮੁਕਾਬਲੇ ਵਿਚ ਸਟੇਟ ਪਬਲਿਕ ਸਕੂਲ ਸ਼ਾਹਕੋਟ ਦੇ ਅੰਗਰੇਜ਼ੀ ਵਿਭਾਗ ਦੇ ਮੁਖੀ ਮਨਜੀਤ ਕੌਰ ਦੀ ਅਗਵਾਈ ਹੇਠ ਬਾਰਵੀਂ ਜਮਾਤ ਦੇ ਵਿਦਿਆਰਥੀ ਤੇ ਹੈਡ ਬੁਆਏ ਸਾਹਿਲਦੀਪ ਸਿੰਘ ਅਤੇ ਸਕੂਲ ਹੈਡ ਗਰਲ ਦੀਪਜੋਤ ਕੌਰ ਨੇ ਜੋਸ਼, ਤਿਆਰੀ ਤੇ ਸਵੈ-ਵਿਸ਼ਵਾਸ ਦੇ ਸੁਮੇਲ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤ ਦਾ ਝੰਡਾ ਗੱਡਿਆ। ਪ੍ਰਧਾਨ ਡਾ. ਨਰੋਤਮ ਸਿੰਘ ਤੇ ਉੱਪ ਪ੍ਰਧਾਨ ਡਾ. ਗਗਨਦੀਪ ਕੌਰ ਵੱਲੋਂ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਪ੍ਰਿੰਸੀਪਲ ਡਾ. ਕੰਵਰ ਨੀਲ ਕਮਲ ਨੇ ਜੇਤੂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।