ਸ੍ਰੀ ਗੁਰੂ ਨਾਨਕ ਪਬਲਿਕ ਸਕੂਲ ਨੇ ਹਾਸਲ ਕੀਤੀ ਰਨਿੰਗ ਟਰਾਫੀ
ਸ੍ਰੀ ਗੁਰੂ ਨਾਨਕ ਪਬਲਿਕ ਸਕੂਲ ਨੇ ਹਾਸਲ ਕੀਤੀ ਰਨਿੰਗ ਟਰਾਫੀ
Publish Date: Fri, 05 Dec 2025 08:55 PM (IST)
Updated Date: Sat, 06 Dec 2025 04:15 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ ਸਤਿਨਾਮ ਸਰਬ ਕਲਿਆਣ ਟਰੱਸਟ ਵੱਲੋਂ ਕਰਵਾਏ ਗਏ ਗੁਰਮਤਿ ਮੁਕਾਬਲੇ ’ਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਗੁਰਬਾਣੀ ਕੰਠ, ਸ਼ਬਦ ਕੀਰਤਨ, ਵਾਰਤਾਲਾਪ, ਕਵੀਸ਼ਰੀ, ਕਵਿਤਾ, ਭਾਸ਼ਣ, ਕੁਇੱਜ਼, ਦੁਮਾਲਾ ਤੇ ਗੱਤਕਾ ਮੁਕਾਬਲਿਆਂ ’ਚ ਬੱਚਿਆਂ ਨੇ ਹਿੱਸਾ ਲਿਆ, ਜਿਸ ’ਚ ਸ੍ਰੀ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਮੁਕਾਬਲਿਆਂ ’ਚ ਮੱਲਾਂ ਮਾਰੀਆਂ ਤੇ ਰਨਿੰਗ ਟਰਾਫੀ ਹਾਸਲ ਕੀਤੀ। ਪ੍ਰਿੰਸੀਪਲ ਜਗਜੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਲਗਾਤਾਰ 4 ਸਾਲ ਤੱਕ ਰਨਿੰਗ ਟਰਾਫੀ ਹਾਸਲ ਕੀਤੀ ਹੈ। ਇਨ੍ਹਾਂ ਮੁਕਾਬਲਿਆਂ ਦਾ ਸਿਹਰਾ ਸਕੂਲ ਪ੍ਰਬੰਧਕ ਕਮੇਟੀ, ਕੰਟਰੋਲਰ ਚਰਨਜੀਤ ਕੌਰ ਤੇ ਧਾਰਮਿਕ ਅਧਿਆਪਕ ਕੰਵਲਪ੍ਰੀਤ ਕੌਰ ਤੇ ਸਮੂਹ ਸਟਾਫ ਦੇ ਸਿਰ ’ਤੇ ਜਾਂਦਾ ਹੈ।