ਰੋਡਵੇਜ਼/ਪਨਬਸ ਡਿਪੂ-1 ’ਚ ਸ੍ਰੀ ਅਖੰਡ ਪਾਠ ਸਾਹਿਬ 9 ਤੋਂ
ਪੰਜਾਬ ਰੋਡਵੇਜ਼/ ਪਨਬਸ ਡੀਪੂ-1 ਵਿਖੇ ਸ੍ਰੀ ਅਖੰਡ ਪਾਠ ਸਾਹਿਬ 9, 10, 11 ਦਸੰਬਰ ਨੂੰ
Publish Date: Sat, 06 Dec 2025 07:58 PM (IST)
Updated Date: Sat, 06 Dec 2025 08:00 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਰੋਡਵੇਜ਼/ਪਨਬਸ ਡਿਪੂ-1 ’ਚ ਡਿਪੂ-1 ਦੇ ਕਰਮਚਾਰੀਆਂ ਵੱਲੋਂ ਕਰਵਾਏ ਜਾਂਦੇ ਅਖੰਡ ਪਾਠ ’ਚ ਡਿਪੂ ਦੋ ਦੇ ਕਰਮਚਾਰੀਆਂ ਦੇ ਸਹਿਯੋਗ ਨਾਲ ਹਰ ਸਾਲ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾਂਦੇ ਹਨ। ਇਹ ਅਖੰਡ ਪਾਠ ਇਸ ਸਾਲ 9-10- 11 ਦਸੰਬਰ 2025 ਨੂੰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਜੀਤ ਸਿੰਘ ਹੁਸ਼ਿਆਰਪੁਰੀ ਸੂਬਾ ਪ੍ਰਧਾਨ ਪੰਜਾਬ ਰੋਡਵੇਜ਼ ਐੱਸਸੀਬੀਸੀ ਇਮਪਲਾਈਜ ਯੂਨੀਅਨ ਤੇ ਸੁਖਜਿੰਦਰ ਸਿੰਘ ਸੂਬਾ ਵਿੱਤ ਸਕੱਤਰ ਕਰਮਚਾਰੀ ਦਲ ਪੰਜਾਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਖੰਡ ਪਾਠ ਹਰ ਸਾਲ ਮੁਲਾਜ਼ਮਾਂ ਦੀ ਤੰਦਰੁਸਤੀ ਤੇ ਮਹਿਕਮੇ ਦੀ ਚੜ੍ਹਦੀ ਕਲਾ ਲਈ ਕਰਵਾਏ ਜਾਂਦੇ ਹਨ। ਇਹ ਅਖੰਡ ਪਾਠ ਸਮੂਹ ਕਰਮਚਾਰੀ ਸਟਾਪ ਡਿਪੂ ਜਲੰਧਰ 1 ਵੱਲੋਂ ਕਰਵਾਇਆ ਜਾਂਦਾ ਹੈ। ਇਸ ਅਖੰਡ ਪਾਠ ’ਚ ਜਲੰਧਰ ਡਿਪੂ ਦੋ ਦੇ ਕਰਮਚਾਰੀ ਤੇ ਅਫਸਰ ਵੀ ਪੂਰਾ ਸਹਿਯੋਗ ਕਰਦੇ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।