ਖੇਡਾਂ ਨਾਲ ਬੱਚਿਆਂ ਦਾ ਸਰੀਰਕ ਹੀ ਨਹੀਂ, ਮਾਨਸਿਕ ਵਿਕਾਸ ਵੀ ਹੁੰਦੈ : ਵਿਪਨ ਸ਼ਰਮਾ
ਖੇਡਾਂ ਨਾਲ ਬੱਚਿਆਂ ਦਾ ਸਰੀਰਕ ਹੀ ਨਹੀਂ, ਮਾਨਸਿਕ ਵਿਕਾਸ ਵੀ ਹੁੰਦੈ-ਵਿਪਨ ਸ਼ਰਮਾ
Publish Date: Fri, 12 Dec 2025 08:46 PM (IST)
Updated Date: Fri, 12 Dec 2025 08:48 PM (IST)
- ਇੰਡੋ-ਸਵਿਸ ਸਕੂਲ ’ਚ ਸਾਲਾਨਾ ਸਪੋਰਟਸ ਮੀਟ ਕਰਵਾਈ
- ਡੀਐੱਸਪੀ ਓਂਕਾਰ ਸਿੰਘ ਬਰਾੜ ਮੁੱਖ ਮਹਿਮਾਨ ਵਜੋਂ ਪਹੁੰਚੇ
ਅਵਤਾਰ ਰਾਣਾ, ਪੰਜਾਬੀ ਜਾਗਰਣ
ਮੱਲ੍ਹੀਆਂ ਕਲਾਂ : ਇੰਡੋ-ਸਵਿਸ ਇੰਟਰਨੈਸ਼ਨਲ ਕਾਨਵੈਂਟ ਸਕੂਲ ਵਿਖੇ ਸਾਲਾਨਾ ਸਪੋਰਟਸ ਮੀਟ ਕਰਵਾਈ ਗਈ। ਪ੍ਰੋਗਰਾਮ ਦੌਰਾਨ ਡੀਐੱਸਪੀ ਓਂਕਾਰ ਸਿੰਘ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਮੈਨੇਜਮੈਂਟ ਦੇ ਚੇਅਰਮੈਨ ਵਿਪਨ ਸ਼ਰਮਾ, ਚੇਅਰਪਰਸਨ ਜਯੋਤੀ ਸ਼ਰਮਾ, ਐੱਮਡੀ ਸ਼ਿਵਮ ਸ਼ਰਮਾ ਅਤੇ ਮੁੱਖ ਮਹਿਮਾਨ ਡੀਐੱਸਪੀ ਬਰਾੜ ਦਾ ਖੇਡ ਮੈਦਾਨ ਵਿਚ ਪੁੱਜਣ ’ਤੇ ਮਾਰਚ ਪਾਸਟ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਵਿਪਨ ਸ਼ਰਮਾ ਨੇ ਕਿਹਾ ਕਿ ਸਪੋਰਟਸ ਮੀਟ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ, ਟੀਮ ਵਰਕ ਅਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਬੱਚਿਆਂ ਦਾ ਸਿਰਫ਼ ਸਰੀਰਕ ਹੀ ਨਹੀਂ, ਸਗੋਂ ਮਾਨਸਿਕ ਵਿਕਾਸ ਵੀ ਤੇਜ਼ੀ ਨਾਲ ਹੁੰਦਾ ਹੈ। ਇਸ ਸਪੋਰਟਸ ਮੀਟ ਵਿੱਚ ਕਿੰਡਰਗਾਰਟਨ ਦੇ ਵਿਦਿਆਰਥੀਆਂ ਨੇ 50 ਮੀਟਰ ਰੇਸ, ਬੈਲੂਨ ਪਿੰਚਿੰਗ ਰੇਸ, ਜਿਗਜੈਗ ਰੇਸ, ਕੰਗਾਰੂ ਰੇਸ, ਕੱਪ ਐਂਡ ਬਾਲ ਬੈਲਸਿੰਗ ਰੇਸ ਅਤੇ ਰੈਬਿਟ ਐਂਡ ਕੈਰਟ ਰੇਸ ਵਿੱਚ ਹਿੱਸਾ ਲਿਆ। ਪਹਿਲੀ ਤੋਂ ਪੰਜਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੇ ਹਰਡਲ ਰੇਸ, ਫਿਲ ਦੀ ਬੋਟਲ ਰੇਸ, ਟਾਵਰ ਰੇਸ, ਸਪੂਨ ਐਂਡ ਲੈਮਨ ਰੇਸ ,100 ਮੀਟਰ ਰੇਸ, ਥਰੀ ਲੈੱਗ ਰੇਸ, ਕੋਨ ਰੇਸ, ਬੈਲਸਿੰਗ ਰੇਸ, ਪਿਰਾਮਿਡ ਰੇਸ ਅਤੇ ਸਕਿਪਿੰਗ ਰੇਸ ਵਿੱਚ ਹਿੱਸਾ ਲਿਆ। ਛੇਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੇ ਰਸ਼ ਟੂ ਸਕੂਲ ਰੇਸ, ਬੈਕ ਟੂ ਬੈਕ ਬਾਲ ਰੇਸ ਇਨ ਪਾਰਟਨਰਜ਼ ਵਨ ਲੈੱਗ ਰੇਸ, ਸੇਕ ਰੇਸ, ਨੀਡਲ ਰੇਸ, ਪਾਰਟਨਰ ਆਨ ਬੈਕ ਰੇਸ, ਜਗਲਿੰਗ ਵਿੱਦ ਬੈਡਮਿੰਟਨ ਐਂਡ ਬਾਲ, ਟੱਗ ਆਫ਼ ਵਾਰ (ਬੁਆਏਜ਼ ਐਂਡ ਗਰਲਜ਼) ਵਿੱਚ ਹਿੱਸਾ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸਪੋਰਟਸ ਮੀਟ ਵਿੱਚ ਸਕੂਲ ਦੇ ਵੱਖ-ਵੱਖ ਹਾਊਸਾਂ ਵਿਚਕਾਰ ਵਾਲੀਬਾਲ ਅਤੇ ਬਾਸਕਿਟਬਾਲ ਦਾ ਮੈਚ ਕਰਵਾਇਆ ਗਿਆ, ਜਿਸ ਵਿੱਚ ਭਗਤ ਹਾਊਸ ਜੇਤੂ ਰਿਹਾ। ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਗਿੱਧਾ, ਭੰਗੜਾ ਅਤੇ ਜ਼ੁੰਬਾ ਪੇਸ਼ ਕੀਤਾ ਗਿਆ। ਅਖੀਰ ’ਚ ਮੈਨੇਜਮੈਂਟ ਕਮੇਟੀ, ਪ੍ਰਿੰਸੀਪਲ ਅਤੇ ਮੁੱਖ ਮਹਿਮਾਨ ਨੇ ਖੇਡਾਂ ਤੇ ਅਕਾਦਮਿਕ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਐਵਾਰਡ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਲਗਨ ਤੇ ਮਿਹਨਤ ਨਾਲ ਵਧੀਆ ਭੂਮਿਕਾ ਨਿਭਾਉਣ ਵਾਲੇ ਸਟਾਫ਼ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਊਧਮ ਹਾਊਸ ਨੂੰ ਓਵਰਆਲ ਟਰਾਫੀ ਨਾਲ ਨਿਵਾਜਿਆ ਗਿਆ। ਪ੍ਰਿੰਸੀਪਲ ਪੰਕਜ ਸ਼ਰਮਾ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ।