ਫਰਮਾਹ ਪਰਿਵਾਰ ਨੂੰ ਕੀਤਾ ਸਨਮਾਨਿਤ
ਸਰਕਾਰੀ ਪ੍ਰਾਇਮਰੀ ਸਕੂਲ ਬੰਡਾਲਾ ਕੁੜੀਆਂ ’ਚ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ
Publish Date: Tue, 18 Nov 2025 07:44 PM (IST)
Updated Date: Tue, 18 Nov 2025 07:49 PM (IST)
ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਸਰਕਾਰੀ ਪ੍ਰਾਇਮਰੀ ਸਕੂਲ ਬੰਡਾਲਾ ਕੁੜੀਆ ’ਚ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ। ਇਸ ’ਚ ਮੁੱਖ ਮਹਿਮਾਨ ਵਜੋਂ ਇੰਗਲੈਂਡ ਵਾਸੀ ਸਮਾਜ ਸੇਵੀ ਟੇਕ ਚੰਦ ਫਰਮਾਹ ਆਪਣੀ ਪਤਨੀ ਆਸ਼ਾ ਫਰਮਾਹ ਤੇ ਬੇਟੇ ਪਵਨ ਕੁਮਾਰ ਫਰਮਾਹ ਸਮੇਤ ਪਹੁੰਚੇ। ਟੇਕ ਚੰਦ ਫਰਮਾਹ ਨੇ ਪਿੰਡ ਦੇ ਲੜਕਿਆਂ ਤੇ ਲੜਕੀਆਂ ਦੇ ਦੋਵੇਂ ਪ੍ਰਾਇਮਰੀ ਸਕੂਲਾਂ ਦੇ ਦੂਰੋਂ ਆਉਣ ਵਾਲੇ ਬੱਚਿਆਂ ਲਈ ਰਿਕਸ਼ਾ ਦਾਨ ਕੀਤਾ ਹੈ। ਇਸ ਤੋਂ ਇਲਾਵਾ ਉਹ ਸਕੂਲ ਦੇ ਬੱਚਿਆਂ ਲਈ ਕਈ ਵਾਰ ਮਿੱਡ-ਡੇ-ਮੀਲ ਲਈ ਰਸਦ ਵੀ ਦਾਨ ਕਰਦੇ ਰਹੇ ਹਨ। ਉਨ੍ਹਾਂ ਬੱਚਿਆਂ ਲਈ ਜੁੱਤੇ-ਜੁਰਾਬਾਂ ਤੇ ਸਕੂਲ ਦੀ ਮੁਰੰਮਤ ਲਈ ਵੀ ਰਕਮ ਦਿੱਤੀ ਹੈ। ਸਕੂਲ ਦੇ ਸੈਮੀਨਾਰ ਹਾਲ, ਬਰਾਂਡੇ ਤੇ ਟਾਇਲਾਂ ਦੀ ਸੇਵਾ ਵੀ ਉਨ੍ਹਾਂ ਵੱਲੋਂ ਕੀਤੀ ਗਈ। ਇਨ੍ਹਾਂ ਸ਼ਲਾਘਾਯੋਗ ਯੋਗਦਾਨ ਲਈ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਟੇਕ ਚੰਦ ਫਰਮਾਹ ਤੇ ਉਨ੍ਹਾਂ ਦੀ ਪਤਨੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਕੇਸ਼ ਕੌਸ਼ਲ, ਸੰਦੀਪ, ਬਿਹਾਰੀ ਲਾਲ ਫਰਮਾਹ, ਅਜਮੇਰ ਸਿੰਘ ਰਾਣਾ, ਸੰਜੀਵ ਕੁਮਾਰ ਸਦੇੜਾ, ਸੁਦਰਸ਼ਨ, ਬਲਾਕ ਪ੍ਰਧਾਨ ਸੰਤੋਖ ਸਿੰਘ ਘਾਰੂ, ਅਵਿਨਾਸ਼ ਕੁਮਾਰ, ਰੋਸ਼ਨ ਲਾਲ ਪੰਚ, ਸਾਬਕਾ ਸੀਐੱਚਸੀ ਕੁਲਵਿੰਦਰ ਸਿੰਘ, ਸਾਬਕਾ ਸਕੂਲ ਮੁਖੀ ਰਾਜਵਿੰਦਰ ਕੌਰ, ਸਟਾਫ, ਐੱਸਐੱਮਸੀ ਮੈਂਬਰ, ਬੱਚਿਆਂ ਦੇ ਮਾਪੇ ਤੇ ਪਿੰਡ ਦੇ ਹੋਰ ਪਤਵੰਤੇ ਹਾਜ਼ਰ ਸਨ।