ਸਪਰਸ਼ ਆਊਟਰੀਚ ਪ੍ਰੋਗਰਾਮ 4 ਨੂੰ
ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਸਪਰਸ਼ ਆਊਟਰੀਚ ਪ੍ਰੋਗਰਾਮ 4 ਨੂੰ
Publish Date: Mon, 01 Dec 2025 07:09 PM (IST)
Updated Date: Mon, 01 Dec 2025 07:11 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਡੀਪੀਡੀਓ (ਸਪਰਸ਼ ਸਰਵਿਸ ਸੈਂਟਰ) ਜਲੰਧਰ ਕੈਂਟ ਵੱਲੋਂ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਸਪਰਸ਼ ਆਊਟਰੀਚ ਪ੍ਰੋਗਰਾਮ 4 ਦਸੰਬਰ ਨੂੰ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਵਜਰਾ ਸੈਨਿਕ ਇੰਸਟੀਚਿਊਟ (ਨੇੜੇ ਦੁਸਹਿਰਾ ਗਰਾਊਂਡ) ਵਿਖੇ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਜਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਸ ਪ੍ਰੋਗਰਾਮ ’ਚ ਸਪਰਸ਼ ਰਾਹੀਂ ਪੈਨਸ਼ਨਰਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ ਤੇ ਸਪਰਸ਼ ਰਾਹੀਂ ਡਿਜ਼ੀਟਲ ਲਾਈਫ ਸਰਟੀਫਿਕੇਟ ਅਪਲੋਡ ਕਰਨ ਬਾਰੇ ਡੈਮੋ ਵੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੈਨਸ਼ਨ ਨਾਲ ਸਬੰਧਤ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਮੌਕੇ ’ਤੇ ਹੀ ਹੱਲ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਪੈਨਸ਼ਨਰ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਵਜਰਾ ਸੈਨਿਕ ਇੰਸਟੀਚਿਊਟ ਵਿਖੇ ਵੱਧ ਤੋਂ ਵੱਧ ਗਿਣਤੀ ’ਚ ਪੁੱਜ ਕੇ ਲਾਈਵ ਸਰਟੀਫਿਕੇਟ ਅਪਲੋਡ ਕਰਵਾਉਣ ਤੇ ਆਪਣੀਆਂ ਪੈਨਸ਼ਨ ਨਾਲ ਸਬੰਧਤ ਮੁਸ਼ਕਲਾਂ ਹੱਲ ਕਰਵਾਉਣ ਲਈ ਆਪਣੇ ਨਾਲ ਆਧਾਰ ਕਾਰਡ, ਡਿਸਚਾਰਜ ਬੁੱਕ, ਪੈਨ ਕਾਰਡ, ਮੋਬਾਈਲ ਤੇ ਪੀਪੀਓ ਲੈ ਕੇ ਹਾਜ਼ਰ ਹੋਣ ਦੀ ਖੇਚਲ ਕਰਨ।