ਮਾਂ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਪੁੱਤਰ ਨੂੰ ਕੈਦ
ਜਾਸ, ਜਲੰਧਰ : ਆਪਣੀ
Publish Date: Tue, 18 Nov 2025 08:45 PM (IST)
Updated Date: Tue, 18 Nov 2025 08:46 PM (IST)
ਜਾਸ, ਜਲੰਧਰ : ਆਪਣੀ ਮਾਂ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਪੁੱਤਰ ਨੂੰ ਅਦਾਲਤ ਨੇ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੌਰਾਨ, ਦੋਸ਼ੀ ਦੀ ਪਤਨੀ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ ਤੇ ਸਾਲੇ ਦੀ ਮੌਤ ਵੀ ਕੇਸ ਦੌਰਾਨ ਹੋ ਚੁੱਕੀ ਹੈ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵਿਸ਼ੇਸ਼ ਕੰਬੋਜ ਦੀ ਅਦਾਲਤ ਨੇ ਪਿੰਡ ਚੱਕ ਵੈਂਡਲ, ਥਾਣਾ ਸਦਰ ਨਕੋਦਰ ਦੇ ਰਿਹਾਇਸ਼ੀ ਮੰਗਲ ਸਿੰਘ ਨੂੰ 10 ਸਾਲ ਦੀ ਕੈਦ ਦੇ ਨਾਲ-ਨਾਲ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਹੁਕਮ ’ਚ ਸਾਫ਼ ਕੀਤਾ ਕਿ ਜੁਰਮਾਨਾ ਨਾ ਭਰਨ ’ਤੇ ਦੋਸ਼ੀ ਨੂੰ ਇਕ ਸਾਲ ਦੀ ਵਾਧੂ ਕੈਦ ਭੋਗਣੀ ਪਵੇਗੀ। ਇਹ ਮਾਮਲਾ 10 ਨਵੰਬਰ 2021 ਨੂੰ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਪਿੰਡ ਹੋਠੀਆ, ਥਾਣਾ ਸਦਰ ਨਕੋਦਰ ਦੀ ਰਹਿਣ ਵਾਲੀ ਸੁਖਜੀਤ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦਾਅਵਾ ਕੀਤਾ ਸੀ ਕਿ ਉਸ ਦੇ ਭਰਾ ਮੰਗਲ ਸਿੰਘ, ਪਤਨੀ ਕਸ਼ਮੀਰ ਕੌਰ ਤੇ ਸਾਲੇ ਮਨਦੀਪ ਸਿੰਘ ਉਰਫ ਨਿੱਕੂ ਨੇ ਉਸ ਦੀ ਮਾਂ ਜੋਗਿੰਦਰ ਕੌਰ ਨੂੰ ਤੰਗ ਕਰ ਕੇ ਖੁਦਕੁਸ਼ੀ ਲਈ ਮਜਬੂਰ ਕੀਤਾ। ਇਸ ਆਧਾਰ ’ਤੇ ਥਾਣਾ ਸਦਰ ਨਕੋਦਰ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ।