ਸਮਾਜ ਸੇਵਕ ਨੂੰ ਢਾਬਾ ਮਾਲਕ ਨੇ ਮਾਰਿਆ ਥੱਪੜ
ਜਾਸੰ, ਜਲੰਧਰ : ਸਮਾਜ
Publish Date: Thu, 11 Dec 2025 11:54 PM (IST)
Updated Date: Thu, 11 Dec 2025 11:57 PM (IST)
ਜਾਸੰ, ਜਲੰਧਰ : ਸਮਾਜ ਸੇਵੀ ਰਵਿੰਦਰਪਾਲ ਸਿੰਘ ਚੱਢਾ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਦੋਸ਼ ਲਗਾਇਆ ਹੈ ਕਿ ਨਗਰ ਨਿਗਮ ਕੰਪਲੈਕਸ ’ਚ ਇਕ ਢਾਬਾ ਮਾਲਕ ਨੇ ਆਪਣੇ ਇਕ ਸਾਥੀ ਨਾਲ ਉਸ ਨੂੰ ਥੱਪੜ ਮਾਰਿਆ ਹੈ। ਚੱਢਾ ਨੇ ਆਪਣੀ ਸ਼ਿਕਾਇਤ ’ਚ ਕਿਹਾ ਹੈ ਕਿ ਉਹ ਨਗਰ ਨਿਗਮ ਦਫਤਰ ਆਏ ਸਨ ਤੇ ਲਿਫਟ ਵੱਲ ਜਾ ਰਹੇ ਸਨ। ਉਦੋਂ ਪਟੇਲ ਚੌਕ ਕੋਲ ਸਥਿਤ ਇਕ ਢਾਬਾ ਮਾਲਕ ਨੇ ਉਸ ਨੂੰ ਪਿੱਛਿਓਂ ਥੱਪੜ ਮਾਰਿਆ। ਉਨ੍ਹਾਂ ਕਿਹਾ ਕਿ ਇਹ ਘਟਨਾ ਸੀਸੀਟੀਵੀ ’ਚ ਕੈਦ ਹੋ ਗਈ ਹੈ। ਚੱਢਾ ਨੇ ਕਿਹਾ ਕਿ ਪਿਛਲੇ ਮਹੀਨੇ ਵੀ ਇਸ ਢਾਬਾ ਮਾਲਕ ਨੇ ਉਸ ’ਤੇ ਹਮਲਾ ਕੀਤਾ ਸੀ। ਇਸ ਲਈ ਉਸ ’ਤੇ ਕੇਸ ਦਰਜ ਕੀਤਾ ਜਾਵੇ। ਇਹ ਢਾਬਾ ਮਾਲਕ ਬਿਲਡਰ ਵੀ ਹੈ।