ਛੇਵਾਂ ਮੁਹੱਲਾ ਨਿਹੰਗ ਸਿੰਘਾਂ ਘੋੜ ਦੋੜਾਂ ਤੇ ਗਤਕਾ ਪ੍ਰਦਰਸ਼ਨ 7 ਦਸੰਬਰ ਨੂੰ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸੰਤ ਸਿਪਾਹੀ ਗਤਕਾ ਅਖਾੜਾ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵੱਲੋਂ ਛੇਵਾਂ ਮੁਹੱਲਾ ਨਿਹੰਗ ਸਿੰਘਾਂ ਘੋੜ ਦੋੜਾਂ ਤੇ ਗਤਕਾ ਪ੍ਰਦਰਸ਼ਨ 7 ਦਸੰਬਰ ਨੂੰ ਬਰਲਟਨ ਪਾਰਕ ਵਿਖੇ ਕੀਤਾ ਜਾ ਰਿਹਾ ਹੈ। ਬਾਬਾ ਭਵਨਜੀਤ ਸਿੰਘ ਤੇ ਭਾਈ ਭੁਪਿੰਦਰ ਸਿੰਘ ਗੋਲਡੀ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 6 ਦਸੰਬਰ ਨੂੰ ਰਾਣੀ ਬਾਗ ਬਸਤੀ ਪੀਰ ਦਾਦ ਵਿਖੇ ਕੀਰਤਨ ਸਮਾਗਮ ਨਾਲ ਸ਼ੁਰੂਆਤ ਹੋਵੇਗੀ। ਇਸ ਦਿਨ ਦੁਪਹਿਰ 12 ਵਜੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। ਐਤਵਾਰ 7 ਦਸੰਬਰ ਨੂੰ ਮੁਹੱਲਾ ਨਿਹੰਗ ਸਿੰਘਾਂ ਤੇ ਘੋੜ ਦੌੜਾਂ ਤੇ ਗੱਤਕੇ ਦਾ ਪ੍ਰਦਰਸ਼ਨ ਬਰਲਟਨ ਪਾਰਕ ਵਿਖੇ ਕੀਤਾ ਜਾਏਗਾ। ਮੁਹੱਲਾ ਨਿਹੰਗ ਸਿੰਘਾਂ ਦੀ ਸ਼ੁਰੂਆਤ ਸਵੇਰੇ 10 ਵਜੇ ਰਾਣੀ ਬਾਗ ਬਸਤੀ ਪੀਰ ਦਾਤ ਤੋਂ ਹੋਵੇਗੀ। ਇਸ ਦੀ ਤਿਆਰੀਆਂ ਸਬੰਧੀ ਇਕ ਬੈਠਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ ਕੀਤੀ ਗਈ। ਇਸ ਮੀਟਿੰਗ ’ਚ ਵੱਖ-ਵੱਖ ਸਮੂਹ ਸਿੰਘ ਸਭਾਵਾਂ ਦੇ ਪ੍ਰਤੀਨਿਧੀਆਂ ਨੇ ਪਹੁੰਚ ਕੇ ਕੀਰਤਨ ਸਮਾਗਮ ਅਤੇ ਮਹੱਲਾ ਨਿਹੰਗ ਸਿੰਘਾਂ ਘੋੜ ਦੌੜਾਂ ਤੇ ਗਤਕਾ ਪ੍ਰਦਰਸ਼ਨ ਲਈ ਹਰ ਤਰ੍ਹਾਂ ਦੇ ਨਾਲ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਬੈਠਕ ’ਚ ਜਥੇਦਾਰ ਜਗਜੀਤ ਸਿੰਘ ਗਾਬਾ, ਕੰਵਲਜੀਤ ਸਿੰਘ ਟੋਨੀ, ਮਨਜੀਤ ਸਿੰਘ ਠੁਕਰਾਲ, ਹਰਜਿੰਦਰ ਸਿੰਘ ਲੈਂਡਲਾਰਡ, ਇੰਦਰਪਾਲ ਸਿੰਘ, ਕੁਲਵਿੰਦਰ ਸਿੰਘ ਮੱਲੀ, ਪਰਮਪ੍ਰੀਤ ਸਿੰਘ ਵਿੱਟੀ, ਪ੍ਰਿਤਪਾਲ ਸਿੰਘ, ਜਤਿੰਦਰ ਪਾਲ ਸਿੰਘ ਹਜੂਰੀਆ, ਗੁਰਜੀਤ ਸਿੰਘ ਪੋਪਲੀ, ਹਰਜੋਤ ਸਿੰਘ ਲੱਕੀ, ਸਤਪਾਲ ਸਿੰਘ ਸਿਦਕੀ, ਪ੍ਰਦੀਪ ਸਿੰਘ ਵਿੱਕੀ, ਨਿਹੰਗ ਸਿੰਘ ਫੌਜਾਂ ਵੱਲੋਂ ਨਵਜੀਤ ਸਿੰਘ, ਅੰਮ੍ਰਿਤ ਪਾਲ ਸਿੰਘ, ਹਰ ਕਮਲ ਸਿੰਘ, ਸੁਰਜੀਤ ਸਿੰਘ ਆਦਿ ਸ਼ਾਮਲ ਹੋਏ।